02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲਾਨ ਬਾਲ ’ਚ ਨਯਨਮੋਨੀ ਤੇ ਡੈਕਾਥਲਾਨ ’ਚ ਤੇਜਸਵਿਨ ਸ਼ੰਕਰ ਛਾਏ

Ad Position 21
No active advertisement
ਅਜੀਤ ਡੈਸਕ 31-07-2026
ਗਲਾਸਗੋ, 30 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਲਾਨ ਬਾਲ ਮੁਕਾਬਲਿਆਂ ’ਚ ਭਾਰਤ ਦੀ ਨਯਨਮੋਨੀ ਸਾਈਕੀਆ ਨੇ ਮਹਿਲਾਵਾਂ ਦੇ ਸਿੰਗਲਜ਼ ਸੈਕਸ਼ਨਲ ਪਲੇ ਦੇ ਆਪਣੇ ਦੂਜੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਇਲ ਆਫ਼ ਮੈਨ ਦੀ ਕੈਰੋਲਾਈਨ ਵਾਈਟਹੈੱਡ ਨੂੰ 2-0 ਸੈੱਟਾਂ ਨਾਲ ਹਰਾਇਆ। ਸੈਕਸ਼ਨ ਸੀ ਦੇ ਰਾਊਂਡ-2 ’ਚ ਖੇਡੇ ਗਏ ਇਸ ਮੁਕਾਬਲੇ ’ਚ ਨਯਨਮੋਨੀ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਗਰੁੱਪ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ। ਇਸ ਜਿੱਤ ਨਾਲ ਭਾਰਤੀ ਖਿਡਾਰਨ ਦੇ ਨਾਕਆਊਟ ਪੜਾਅ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਹੋਰ ਵਧ ਗਈਆਂ ਹਨ।
ਤੇਜਸਵਿਨ ਸ਼ੰਕਰ ਨੇ ਡੈਕਾਥਲਾਨ ਦੀ ਲੰਬੀ ਛਾਲ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੁਰਸ਼ਾਂ ਦੇ ਡੈਕਾਥਲਾਨ ਮੁਕਾਬਲੇ ’ਚ ਭਾਰਤ ਦੇ ਤੇਜਸ਼ੰਕਰ ਨੇ ਲੰਬੀ ਛਾਲ ਈਵੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7.82 ਮੀਟਰ ਦੀ ਛਾਲ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ 1015 ਅੰਕ ਮਿਲੇ ਅਤੇ ਉਨ੍ਹਾਂ ਨੇ ਆਪਣਾ ਨਿੱਜੀ ਸਰਵੋਤਮ ਸਕੋਰ ਵੀ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਵਿਚ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਜੰਜੂਆਂ ਦੀ ਮੌਤ ਅਗਲੀ ਖ਼ਬਰ ਇੰਗਲੈਂਡ ਦੇ ਪ੍ਰਮਾਣੂ ਪਲਾਂਟ ਨੇੜੇ ਸਫੋਲਕ ਦੇ ਜੰਗਲਾਂ ’ਚ ਭਿਆਨਕ ਅੱਗ ਸੈਂਕੜੇ ਸੈਲਾਨੀਆਂ ਨੂੰ ਕੱਢਿਆ ਬਾਹਰ
Ad Position 24
No active advertisement