02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਇੰਗਲੈਂਡ ਵਿਚ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਜੰਜੂਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 31-07-2026
ਲੰਡਨ, 30 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਤੋਂ ਤਿੰਨ ਕੁ ਸਾਲ ਪਹਿਲਾਂ ਆਏ 32 ਸਾਲਾ ਨੌਜਵਾਨ ਤੇਜਿੰਦਰ ਸਿੰਘ ਜੰਜੂਆ ਦੀ ਅਚਨਚੇਤ ਮੌਤ ਹੋ ਗਈ। ਪੰਜਾਬ ਦੇ ਫਤਹਿਗੜ੍ਹ ਜ਼ਿਲ੍ਹੇ ਦੇ ਪਿੰਡ ਖਨਿਆਣ ਨਾਲ ਸੰਬੰਧਿਤ ਇਹ ਨੌਜਵਾਨ ਬੈਡਫੋਰਡਸ਼ਾਇਰ ਜਿਲ੍ਹੇ ਦੇ ਲੂਟਨ ਸ਼ਹਿਰ ਵਿੱਚ ਆਪਣੀ ਪਤਨੀ ਕੋਮਲਪ੍ਰੀਤ ਕੌਰ ਨਾਲ ਰਹਿ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਟਰੱਸਟ ਯੂ.ਕੇ. ਦੇ ਚਰਨਕੰਵਲ ਸਿੰਘ ਸੇਖੋਂ ਤੇ ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਤੇਜਿੰਦਰ ਅਤੇ ਕੋਮਲਪ੍ਰੀਤ ਦਾ ਇਥੇ ਕੋਈ ਵੀ ਰਿਸ਼ਤੇਦਾਰ ਨਹੀਂ ਸੀ। ਕੋਮਲਪ੍ਰੀਤ ਬਤੌਰ ਨਰਸ ਕੰਮ ਕਰਦੀ ਹੈ ਤੇ ਦੋਵਾਂ ਦੀ ਆਮਦਨ ਵੀ ਸੀਮਤ ਸੀ। ਜਿਸ ਕਰਕੇ ਤੇਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸੇਵਾ ਟਰੱਸਟ ਵੱਲੋਂ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਗਏ ਹਨ। ਸੇਵਾ ਟਰੱਸਟ ਨੇ ਭਾਰਤੀ ਹਾਈ ਕਮਿਸ਼ਨ ਲੰਡਨ, ਕੌਂਸਲਰ ਗੀਤਾ ਮੌਰਲਾ, ਵਰਿੰਦਰ ਖਹਿਰਾ ਅਤੇ ਸਾਊਥਾਲ ਫਿਊਨਰਲ ਸਰਵਿਸ ਦਾ ਸਹਿਯੋਗ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਿੱਕੀ ਉਮਰ, ਵੱਡੀਆਂ ਖੋਜਾਂ: ਅਮਰੀਕਾ ਦੇ ਵਿਗਿਆਨ ਮੁਕਾਬਲੇ ’ਚ ਭਾਰਤੀ ਮੂਲ ਦੀਆਂ 5 ਧੀਆਂ ਫਾਈਨਲ ’ਚ ਅਗਲੀ ਖ਼ਬਰ ਲਾਨ ਬਾਲ ’ਚ ਨਯਨਮੋਨੀ ਤੇ ਡੈਕਾਥਲਾਨ ’ਚ ਤੇਜਸਵਿਨ ਸ਼ੰਕਰ ਛਾਏ
Ad Position 24
No active advertisement