ਇੰਡੀਆਨਾ ’ਚ ਤਬਾਹਕੁੰਨ ਹੜ੍ਹ, 2 ਮੌਤਾਂ ਤੇ 3 ਲੱਖ ਘਰਾਂ ਦੀ ਬਿਜਲੀ ਬੰਦ
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਇੰਡੀਆਨਾ ਵਿਚ ਭਾਰੀ ਮੀਂਹ ਤੇ ਤੂਫ਼ਾਨ ਕਾਰਨ ਕਈ ਸ਼ਹਿਰ ਹੜ੍ਹ ਦੀ ਲਪੇਟ ’ਚ ਆ ਗਏ ਹਨ। ਕੁਝ ਇਲਾਕਿਆਂ ਵਿਚ ਕਰੀਬ 10 ਇੰਚ ਮੀਂਹ ਪਿਆ ਹੈ।
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਇੰਡੀਆਨਾ ਵਿਚ ਭਾਰੀ ਮੀਂਹ ਤੇ ਤੂਫ਼ਾਨ ਕਾਰਨ ਕਈ ਸ਼ਹਿਰ ਹੜ੍ਹ ਦੀ ਲਪੇਟ ’ਚ ਆ ਗਏ ਹਨ। ਕੁਝ ਇਲਾਕਿਆਂ ਵਿਚ ਕਰੀਬ 10 ਇੰਚ ਮੀਂਹ ਪਿਆ ਹੈ। ਕੈਂਬਰਿਜ ਸਿਟੀ ਤੇ ਨਿਊ ਕੈਸਲ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਦਕਿ ਬਚਾਅ ਟੀਮਾਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਮੰਸੀ ’ਚ ਕਰੀਬ 200 ਘਰਾਂ ਵਾਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸੂਬੇ ਵਿਚ ਲਗਭਗ ਤਿੰਨ ਲੱਖ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਬੰਦ ਹੈ। ਤੂਫ਼ਾਨ ਦੌਰਾਨ ਘਰ ਉੱਤੇ ਦਰੱਖਤ ਡਿੱਗਣ ਨਾਲ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਪੋਰਟੇਜ ਵਿੱਚ ਘਰ ਨੂੰ ਅੱਗ ਲੱਗਣ ਅਤੇ ਧਮਾਕੇ ਮਗਰੋਂ ਇੱਕ ਹੋਰ ਵਿਅਕਤੀ ਮ੍ਰਿਤਕ ਮਿਲਿਆ। ਹੋਰ ਮੀਂਹ ਦੀ ਚਿਤਾਵਨੀ ਕਾਰਨ ਲੋਕਾਂ ਨੂੰ ਹੜ੍ਹ ਵਾਲੀਆਂ ਸੜਕਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।