21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਰਤ ਦੀ ਨਜ਼ਰ ਸੈਮੀਫਾਈਨਲ ’ਤੇ

ਜਲੰਧਰ, 20 ਅਗਸਤ-(ਡਾ. ਜਤਿੰਦਰ ਸਾਬੀ)-ਹਾਕੀ ਵਿਸ਼ਵ ਕੱਪ ’ਚ ਕੱਟੜ-ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਦੂਜੇ ਦੌਰ ’ਚ ਪਹੁੰਚੀ ਭਾਰਤੀ ਪੁਰਸ਼ ਹਾਕੀ ਟੀਮ ਲਈ ਹੁਣ ਮੁਕਾਬਲੇ ਹੋਰ ਵੀ ਸਖ਼ਤ ਹੋਣ ਜਾ ਰਹੇ ਹਨ।

Ad Position 21
No active advertisement
ਕੱਪ 21-08-2026
ਜਲੰਧਰ, 20 ਅਗਸਤ-(ਡਾ. ਜਤਿੰਦਰ ਸਾਬੀ)-ਹਾਕੀ ਵਿਸ਼ਵ ਕੱਪ ’ਚ ਕੱਟੜ-ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਦੂਜੇ ਦੌਰ ’ਚ ਪਹੁੰਚੀ ਭਾਰਤੀ ਪੁਰਸ਼ ਹਾਕੀ ਟੀਮ ਲਈ ਹੁਣ ਮੁਕਾਬਲੇ ਹੋਰ ਵੀ ਸਖ਼ਤ ਹੋਣ ਜਾ ਰਹੇ ਹਨ। ਪੂਲ ਗੇੜ ’ਚ ਸ਼ਾਨਦਾਰ ਸ਼ੁਰੂਆਤ ਕਰਨ ਦੇ ਬਾਵਜੂਦ ਇੰਗਲੈਂਡ ਤੇ ਪਾਕਿਸਤਾਨ ਵਿਰੁੱਧ ਮੈਚਾਂ ਦੇ ਦੂਜੇ ਅੱਧ ’ਚ ਭਾਰਤੀ ਰੱਖਿਆ ਵਿਚ ਆਈ ਢਿੱਲ ਨੇ ਟੀਮ ਪ੍ਰਬੰਧਨ ਦੀ ਚਿੰਤਾ ਵਧਾਈ ਹੈ। ਹੁਣ ਅਗਲੇ ਗੇੜ ਵਿਚ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਸਾਹਮਣੇ ਹੋਣਗੀਆਂ, ਜਿੱਥੇ ਇਕ ਛੋਟੀ ਜਿਹੀ ਗਲਤੀ ਵੀ ਭਾਰਤ ਦੇ ਸੈਮੀਫਾਈਨਲ ਸੁਪਨੇ ਨੂੰ ਝਟਕਾ ਦੇ ਸਕਦੀ ਹੈ। ਨਵੇਂ ਫਾਰਮੈਟ ਤਹਿਤ ਦੂਜੇ ਦੌਰ ਦੇ ਮੁਕਾਬਲੇ ਹੁਣ ਸਿੱਧੇ ਤੌਰ ’ਤੇ ਸੈਮੀਫਾਈਨਲ ਦੀ ਦੌੜ ਨਾਲ ਜੁੜੇ ਹਨ। ਭਾਰਤ ਲਈ ਇਸ ਗੇੜ ਵਿਚ ਸਿਰਫ਼ ਹਮਲਾਵਰ ਹਾਕੀ ਖੇਡਣਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਪੂਰੇ 60 ਮਿੰਟ ਤੱਕ ਰੱਖਿਆ ਦਾ ਅਨੁਸ਼ਾਸਨ ਕਾਇਮ ਰੱਖਣਾ ਸਭ ਤੋਂ ਵੱਡੀ ਲੋੜ ਹੋਵੇਗੀ। ਸ਼ੁਰੂਆਤੀ ਬੜ੍ਹਤ ਨੂੰ ਅੰਤ ਤੱਕ ਕਾਇਮ ਰੱਖਣਾ ਵੱਡੀ ਚੁਣੌਤੀ - ਭਾਰਤ ਲਈ ਸ਼ੁਰੂਆਤੀ ਬੜ੍ਹਤ ਨੂੰ ਅੰਤ ਤੱਕ ਕਾਇਮ ਰੱਖਣਾ ਵੱਡੀ ਚੁਣੌਤੀ ਹੋਵੇਗੀ। ਟੀਮ ਨੇ ਵੇਲਜ਼ ਵਿਰੁੱਧ 3-1 ਨਾਲ ਜਿੱਤ ਦਰਜ ਕੀਤੀ ਤੇ ਪਾਕਿਸਤਾਨ ਨੂੰ 5-3 ਨਾਲ ਹਰਾਇਆ, ਜਦਕਿ ਇੰਗਲੈਂਡ ਹੱਥੋਂ 2-4 ਦੀ ਹਾਰ ਮਿਲੀ। ਇੰਗਲੈਂਡ ਵਿਰੁੱਧ ਭਾਰਤ ਪਹਿਲੇ ਅੱਧ ’ਚ 2-1 ਨਾਲ ਅੱਗੇ ਸੀ, ਪਰ ਬਾਅਦ ਵਿੱਚ ਟੀਮ ਆਪਣੀ ਬੜ੍ਹਤ ਨੂੰ ਕਾਇਮ ਨਾ ਰੱਖ ਸਕੀ। ਪਾਕਿਸਤਾਨ ਵਿਰੁੱਧ ਵੀ ਭਾਰਤ ਨੇ 3-0 ਤੇ 4-1 ਦੀ ਮਜ਼ਬੂਤ ਬੜ੍ਹਤ ਬਣਾਈ ਸੀ, ਪਰ ਵਿਰੋਧੀ ਨੂੰ ਵਾਪਸੀ ਦੇ ਮੌਕੇ ਮਿਲੇ। ਇਹੀ ਪਹਿਲੂ ਹੁਣ ਭਾਰਤੀ ਟੀਮ ਲਈ ਸਭ ਤੋਂ ਵੱਡਾ ਸਬਕ ਹੈ। ਆਖ਼ਰੀ ਕੁਆਰਟਰ ਤੱਕ ਇਕਾਗਰਤਾ ਜ਼ਰੂਰੀ ਮੈਚ ਦੀ ਸ਼ੁਰੂਆਤ ਜਿੰਨੀ ਮਹੱਤਵਪੂਰਨ ਹੈ, ਉਸ ਤੋਂ ਕਿਤੇ ਵੱਧ ਮਹੱਤਵਪੂਰਨ ਆਖ਼ਰੀ ਕੁਆਰਟਰ ਤੱਕ ਇਕਾਗਰਤਾ ਬਣਾਈ ਰੱਖਣਾ ਹੈ। ਪਾਕਿਸਤਾਨ ਵਿਰੁੱਧ ਜਿੱਤ ਮਗਰੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਟੀਮ ਦੀਆਂ ਗਲਤੀਆਂ ਵੱਲ ਧਿਆਨ ਦਿਵਾਇਆ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਸਖ਼ਤ ਮੁਕਾਬਲਿਆਂ ਵਿਚ ਭਾਰਤ ਨੂੰ ਡੀਪ ਡਿਫੈਂਸ ਮਜ਼ਬੂਤ ਕਰਨੀ ਹੋਵੇਗੀ ਤੇ 25 ਮੀਟਰ ਦੇ ਘੇਰੇ ਵਿਚ ਵਿਰੋਧੀ ਨੂੰ ਆਸਾਨੀ ਨਾਲ ਗੇਂਦ ’ਤੇ ਕਬਜ਼ਾ ਨਹੀਂ ਕਰਨ ਦੇਣਾ ਹੋਵੇਗਾ। ਅਗਲੇ ਦੌਰ ’ਚ ਨੀਦਰਲੈਂਡਜ਼ ਤੇ ਅਰਜਨਟੀਨਾ ਨਾਲ ਭਿੜੇਗਾ ਭਾਰਤ ਪੁਰਸ਼ ਹਾਕੀ ਵਿਸ਼ਵ ਕੱਪ-2026 ਦੇ ਅਗਲੇ ਦੌਰ ਲਈ ਭਾਰਤੀ ਟੀਮ ਦੇ ਮੁਕਾਬਲੇ ਤੈਅ ਹੋ ਗਏ ਹਨ। ਪੂਲ-ਡੀ ’ਚ ਦੂਜੇ ਸਥਾਨ ’ਤੇ ਰਹੀ ਭਾਰਤੀ ਟੀਮ ਹੁਣ ਪੂਲ-ਈ ’ਚ ਨੀਦਰਲੈਂਡਜ਼ ਤੇ ਅਰਜਨਟੀਨਾ ਨਾਲ ਮੁਕਾਬਲਾ ਕਰੇਗੀ। ਭਾਰਤ ਦਾ ਅਗਲੇ ਦੌਰ ’ਚ ਪਹਿਲਾ ਮੁਕਾਬਲਾ 22 ਅਗਸਤ ਨੂੰ ਨੀਦਰਲੈਂਡਜ਼ ਨਾਲ ਹੋਵੇਗਾ। ਇਸ ਤੋਂ ਬਾਅਦ 24 ਅਗਸਤ ਨੂੰ ਭਾਰਤ ਦੀ ਅਰਜਨਟੀਨਾ ਨਾਲ ਟੱਕਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਗਰਮੀ ਤੋਂ ਬਚਣ ਲਈ ਸਕਾਟਲੈਂਡ ਵੱਲ ਵਧੇ ਯੂਰਪ ਤੇ ਇੰਗਲੈਂਡ ਦੇ ਸੈਲਾਨੀ ਅਗਲੀ ਖ਼ਬਰ 21-08-2026
Ad Position 24