20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੈਨਸਿਲਵੇਨੀਆ ਦੇ ਹਵਾਈ ਅੱਡੇ ’ਤੇ ਜਹਾਜ਼ ਤੇ ਪੁਲਿਸ ਹੈਲੀਕਾਪਟਰ ਦੀ ਟੱਕਰ, ਪਾਇਲਟ ਦੀ ਮੌਤ

ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਪੈਨਸਿਲਵੇਨੀਆ ਦੇ ਕਾਰਲਾਇਲ ਹਵਾਈ ਅੱਡੇ ’ਤੇ ਇਕ ਛੋਟਾ ਜਹਾਜ਼ ਸੂਬਾਈ ਪੁਲਿਸ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ’ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ’ਚ ਮੌਜੂਦ ਦੋ ਪੁਲਿਸ ਜਵਾਨ ਜ਼ਖ਼ਮੀ ਹੋ ਗਏ।

Ad Position 21
No active advertisement
20 Newyork 04 ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ। 21-08-2026
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਪੈਨਸਿਲਵੇਨੀਆ ਦੇ ਕਾਰਲਾਇਲ ਹਵਾਈ ਅੱਡੇ ’ਤੇ ਇਕ ਛੋਟਾ ਜਹਾਜ਼ ਸੂਬਾਈ ਪੁਲਿਸ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ’ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ’ਚ ਮੌਜੂਦ ਦੋ ਪੁਲਿਸ ਜਵਾਨ ਜ਼ਖ਼ਮੀ ਹੋ ਗਏ। ਡਾਕਟਰਾਂ ਮੁਤਾਬਕ ਦੋਵਾਂ ਦੇ ਬਚ ਜਾਣ ਦੀ ਉਮੀਦ ਹੈ। ਸੂਬਾਈ ਪੁਲਿਸ ਅਨੁਸਾਰ ਬੈੱਲ-407 ਹੈਲੀਕਾਪਟਰ ਦਾ ਅਮਲਾ ਰੁਟੀਨ ਸਿਖਲਾਈ ਪੂਰੀ ਕਰਨ ਮਗਰੋਂ ਜ਼ਮੀਨ ’ਤੇ ਸੀ। ਇਸ ਦੌਰਾਨ ਰਨਵੇਅ ਵੱਲ ਉਤਰ ਰਿਹਾ ਸਥਾਨਕ ਸੈਸਨਾ-150 ਜਹਾਜ਼ ਅਚਾਨਕ ਸੱਜੇ ਪਾਸੇ ਮੁੜਿਆ ਤੇ ਹੈਲੀਕਾਪਟਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਜ਼ਬਰਦਸਤ ਟੱਕਰ ਕਾਰਨ ਹੈਲੀਕਾਪਟਰ ਦੇ ਬਲੇਡ ਤੇ ਪਿਛਲਾ ਹਿੱਸਾ ਟੁੱਟ ਗਿਆ ਤੇ ਉਹ ਪਲਟ ਕੇ ਛੱਤ ਦੇ ਭਾਰ ਡਿੱਗ ਪਿਆ। ਜ਼ਖ਼ਮੀ ਜਵਾਨਾਂ ਦੀ ਪਛਾਣ ਕਾਰਪੋਰਲ ਬ੍ਰਾਈਸ ਕੋਰਮਨ ਅਤੇ ਟਰੂਪਰ ਜੇਸਨ ਮਿਲਜ਼ ਵਜੋਂ ਹੋਈ ਹੈ। ਕੋਰਮਨ ਨੇ ਖਿੜਕੀ ਰਾਹੀਂ ਬਾਹਰ ਨਿਕਲ ਕੇ ਵੱਧ ਜ਼ਖ਼ਮੀ ਮਿਲਜ਼ ਨੂੰ ਵੀ ਮਲਬੇ ਵਿੱਚੋਂ ਕੱਢਣ ਵਿੱਚ ਮਦਦ ਕੀਤੀ। ਦੋਵਾਂ ਨੂੰ ਪੈਨ ਸਟੇਟ ਹਰਸ਼ੀ ਮੈਡੀਕਲ ਸੈਂਟਰ ਦਾਖ਼ਲ ਕਰਵਾਇਆ ਗਿਆ। ਜਹਾਜ਼ ਵਿਚ ਪਾਇਲਟ ਇਕੱਲਾ ਸੀ ਤੇ ਉਸ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਸ਼ੁਰੂ ’ਚ ਟੱਕਰ ਹਵਾ ਵਿਚ ਹੋਣ ਦੀ ਜਾਣਕਾਰੀ ਦਿੱਤੀ ਸੀ। ਘਟਨਾ ਦਾ ਸਹੀ ਕਾਰਨ ਅਤੇ ਘਟਨਾਕ੍ਰਮ ਪਤਾ ਕਰਨ ਲਈ ਸੰਘੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੀ ਤੇ ਮੇਘਨ ਇਸੇ ਮਹੀਨੇ ਪਰਿਵਾਰ ਸਮੇਤ ਬਰਤਾਨੀਆ ਵਾਪਸ ਪਰਤਣਗੇ ਅਗਲੀ ਖ਼ਬਰ ਇਮਰਾਨ ਖਾਨ ਨੂੰ ਹਸਪਤਾਲ ਭੇਜਣ ਦੇ ਹੁਕਮ ਦਾ ਕਾਂਗਰਸਮੈਨ ਸੁਹਾਸ ਸੁਬਰਮਨੀਅਮ ਵੱਲੋਂ ਸਵਾਗਤ
Ad Position 24