20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹੈਰੀ ਤੇ ਮੇਘਨ ਇਸੇ ਮਹੀਨੇ ਪਰਿਵਾਰ ਸਮੇਤ ਬਰਤਾਨੀਆ ਵਾਪਸ ਪਰਤਣਗੇ

ਲੰਡਨ, 20 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਦੇ ਬੇਟੇ ਡਿਊਕ ਤੇ ਡਚੈੱਸ ਆਫ਼ ਸਸੈਕਸ, ਪ੍ਰਿੰਸ ਹੈਰੀ ਤੇ ਨੂੰਹ ਮੇਘਨ, ਇਸ ਮਹੀਨੇ ਦੇ ਅਖੀਰ ’ਚ ਬਰਤਾਨੀਆ ਵਾਪਸ ਆ ਕੇ ਰਹਿਣਗੇ। ਹੈਰੀ ਤੇ ਮੇਘਨ ਮਾਰਚ 2020 ਵਿਚ ਆਪਣੇ ਪੁੱਤਰ ਆਰਚੀ ਨਾਲ ਅਮਰੀਕਾ ਚਲੇ ਗਏ ਸਨ।

Ad Position 21
No active advertisement
ਅਜੀਤ ਡੈਸਕ 21-08-2026
ਲੰਡਨ, 20 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਦੇ ਬੇਟੇ ਡਿਊਕ ਤੇ ਡਚੈੱਸ ਆਫ਼ ਸਸੈਕਸ, ਪ੍ਰਿੰਸ ਹੈਰੀ ਤੇ ਨੂੰਹ ਮੇਘਨ, ਇਸ ਮਹੀਨੇ ਦੇ ਅਖੀਰ ’ਚ ਬਰਤਾਨੀਆ ਵਾਪਸ ਆ ਕੇ ਰਹਿਣਗੇ। ਹੈਰੀ ਤੇ ਮੇਘਨ ਮਾਰਚ 2020 ਵਿਚ ਆਪਣੇ ਪੁੱਤਰ ਆਰਚੀ ਨਾਲ ਅਮਰੀਕਾ ਚਲੇ ਗਏ ਸਨ। ਉਸ ਸਮੇਂ ਆਰਚੀ ਦੀ ਉਮਰ ਲਗਭਗ ਇਕ ਸਾਲ ਸੀ। ਕੈਲੀਫੋਰਨੀਆ ਵਿਚ ਰਹਿੰਦਿਆਂ ਉਨ੍ਹਾਂ ਦੇ ਘਰ ਧੀ ਲਿਲੀਬੈਟ ਦਾ ਜਨਮ ਹੋਇਆ। ਰਿਪੋਰਟਾਂ ਮੁਤਾਬਕ ਪਰਿਵਾਰ ਲੰਡਨ ਤੋਂ ਬਾਹਰ ਇੱਕ ਗੈਰ-ਸ਼ਾਹੀ ਰਿਹਾਇਸ਼ ਵਿੱਚ ਰਹੇਗਾ। ਆਰਚੀ ਤੇ ਲਿਲੀਬੈਟ ਸਤੰਬਰ ਤੋਂ ਬਰਤਾਨੀਆ ਦੇ ਇਕ ਸਕੂਲ ਵਿਚ ਪੜ੍ਹਾਈ ਸ਼ੁਰੂ ਕਰਨਗੇ। ਖ਼ਬਰਾਂ ਅਨੁਸਾਰ ਮਹਾਰਾਜਾ ਚਾਰਲਸ ਨੂੰ ਸਸੈਕਸ ਪਰਿਵਾਰ ਦੀ ਇਸ ਯੋਜਨਾ ਬਾਰੇ ਐਤਵਾਰ ਨੂੰ ਪਹਿਲੀ ਵਾਰ ਜਾਣਕਾਰੀ ਦਿੱਤੀ ਗਈ। ਉਹ ਸ਼ਾਹੀ ਪਰਿਵਾਰ ਨਾਲ ਨਿੱਜੀ ਤੌਰ ’ਤੇ ਵਧੇਰੇ ਸਮਾਂ ਬਿਤਾਉਣ ਦੇ ਮੌਕੇ ਦਾ ਸਵਾਗਤ ਕਰਦੇ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬਰਤਾਨੀਆ ਵਾਪਸੀ ਦੇ ਬਾਵਜੂਦ ਹੈਰੀ ਅਤੇ ਮੇਘਨ ਦੀ ਸ਼ਾਹੀ ਪਰਿਵਾਰ ਦੇ ਗੈਰ-ਕਾਰਜਕਾਰੀ ਮੈਂਬਰਾਂ ਵਜੋਂ ਸਥਿਤੀ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਹੈਰੀ ਤੇ ਮੇਘਨ ਵੱਲੋਂ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਛੱਡਣ ਤੋਂ 6 ਸਾਲ ਤੋਂ ਵੱਧ ਸਮੇਂ ਬਾਅਦ ਯੂ.ਕੇ. ਵਾਪਸੀ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਵਾਂ ਅਦਬੀ ਤੇ ਕਲਾ ਉਤਸਵ ਕਰਵਾਇਆ ਅਗਲੀ ਖ਼ਬਰ ਪੈਨਸਿਲਵੇਨੀਆ ਦੇ ਹਵਾਈ ਅੱਡੇ ’ਤੇ ਜਹਾਜ਼ ਤੇ ਪੁਲਿਸ ਹੈਲੀਕਾਪਟਰ ਦੀ ਟੱਕਰ, ਪਾਇਲਟ ਦੀ ਮੌਤ
Ad Position 24