21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਮਹਿਲਾ ਐਥਲ ਕੈਟਰਹੈਮ ਨੇ ਮਨਾਇਆ 117ਵਾਂ ਜਨਮ ਦਿਨ — ਜਵਾਨੀ ਦੇ ਦਿਨਾਂ ਦੌਰਾਨ 3 ਸਾਲ ਭਾਰਤ ਵੀ ਰਹੀ

ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਐਥਲ ਕੈਟਰਹੈਮ ਨੇ ਅੱਜ ਆਪਣਾ 117ਵਾਂ ਜਨਮ ਦਿਨ ਮਨਾਇਆ। ਉਹ ਇੰਗਲੈਂਡ ਦੇ ਲਾਈਟਵਾਟਰ, ਸਰੀ ਸਥਿਤ ਹਾਲਮਾਰਕ ਲੇਕਵਿਊ ਕੇਅਰ ਹੋਮ ਵਿੱਚ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 22-08-2026
ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਐਥਲ ਕੈਟਰਹੈਮ ਨੇ ਅੱਜ ਆਪਣਾ 117ਵਾਂ ਜਨਮ ਦਿਨ ਮਨਾਇਆ। ਉਹ ਇੰਗਲੈਂਡ ਦੇ ਲਾਈਟਵਾਟਰ, ਸਰੀ ਸਥਿਤ ਹਾਲਮਾਰਕ ਲੇਕਵਿਊ ਕੇਅਰ ਹੋਮ ਵਿੱਚ ਰਹਿੰਦੀ ਹੈ। ਐਥਲ ਦਾ ਜਨਮ 21 ਅਗਸਤ 1909 ਨੂੰ ਸਿ਼ਪਟਨ ਬਲੰਿਗਰ ਹੈਂਪਰਸ਼ਾਇਰ ਵਿੱਚ ਹੋਇਆ ਸੀ। ਗਿਨੀਜ਼ ਵਰਲਡ ਬੁੱਕ ਮੁਤਾਬਕ ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਵਜੋਂ ਪ੍ਰਮਾਣਿਤ ਹੈ। ਉਹ ਅਪ੍ਰੈਲ 2025 ਵਿੱਚ ਬ੍ਰਾਜ਼ੀਲ ਦੀ 116 ਸਾਲਾ ਨਨ ਇਨਾਹ ਕਾਨਾਬਰੋ ਲੂਕਾਸ ਦੀ ਮੌਤ ਤੋਂ ਬਾਅਦ ਇਹ ਦਰਜਾ ਹਾਸਲ ਕਰਨ ਵਾਲੀ ਬਣੀ। ਸਤੰਬਰ 2025 ਵਿੱਚ ਮਾਹਾਰਾਜਾ ਚਾਰਲਸ ਤੀਜੇ ਉਸ ਨਾਲ ਮੁਲਾਕਾਤ ਲਈ ਕੇਅਰ ਹੋਮ ਗਏ ਸਨ। ਐਥਲ ਨੇ ਮਹਾਰਾਜਾ ਨੂੰ 1969 ਵਿੱਚ ਉਨ੍ਹਾਂ ਦੇ ਪ੍ਰਿੰਸ ਆਫ ਵੇਲਜ਼ ਬਣਨ ਦੇ ਸਮੇਂ ਨੂੰ ਯਾਦ ਕਰਦਿਆਂ ਮਜ਼ਾਕ ਵਿੱਚ ਦੱਸਿਆ ਸੀ ਕਿ ਉਸ ਵੇਲੇ ਸਾਰੀਆਂ ਕੁੜੀਆਂ ਉਨ੍ਹਾਂ ਨੂੰ ਪਸੰਦ ਕਰਦੀਆਂ ਅਤੇ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀਆਂ ਸਨ। ਐਥਲ ਨੇ ਆਪਣੀ ਲੰਮੀ ਜ਼ਿੰਦਗੀ ਦੌਰਾਨ ਛੇ ਬ੍ਰਿਟਿਸ਼ ਬਾਦਸ਼ਾਹਾਂ ਦੇ ਸ਼ਾਸਨ ਵੇਖੇ ਹਨ ਅਤੇ ਉਹ ਕਿੰਗ ਐਡਵਰਡ ਸੱਤਵੇਂ ਦੇ ਸਮੇਂ ਜਨਮੇ ਲੋਕਾਂ ਵਿੱਚੋਂ ਆਖਰੀ ਜੀਵਿਤ ਪ੍ਰਮਾਣਿਤ ਵਿਅਕਤੀ ਹੈ। ਜਵਾਨੀ ਵਿੱਚ ਉਹ ਭਾਰਤ ਵਿੱਚ ਵੀ ਰਹੀ, ਜਿੱਥੇ 18 ਤੋਂ 21 ਸਾਲ ਦੀ ਉਮਰ ਦੌਰਾਨ ਇੱਕ ਫੌਜੀ ਪਰਿਵਾਰ ਲਈ ਕੰਮ ਕੀਤਾ। ਬਾਅਦ ਵਿੱਚ ਉਸ ਨੇ ਨੌਰਮਨ ਜੈਟਰਹੈਮ ਨਾਲ ਵਿਆਹ ਕੀਤਾ ਅਤੇ ਗਿਬਰਲਟਰ ਤੇ ਹਾਂਗ ਕਾਂਗ ਵਿੱਚ ਵੀ ਰਹੀ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ਕਾਮਨਵੈਲਥ ਖੇਡਾਂ ਦੀਆਂ ਵਸਤਾਂ ਦੀ ਨਿਲਾਮੀ ਹੋਈਆਂ ਅਗਲੀ ਖ਼ਬਰ ਪ੍ਰਿੰਸ ਹੈਰੀ ਸਮੇਤ ਸੱਤ ਹਸਤੀਆਂ ਨੂੰ 95 ਲੱਖ ਪੌਂਡ ਭਰਨ ਦਾ ਹੁਕਮ
Ad Position 24