21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗਲਾਸਗੋ ਕਾਮਨਵੈਲਥ ਖੇਡਾਂ ਦੀਆਂ ਵਸਤਾਂ ਦੀ ਨਿਲਾਮੀ ਹੋਈਆਂ

ਗਲਾਸਗੋ, 21 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ 2026 ਕਾਮਨਵੈਲਥ ਖੇਡਾਂ ਦੀ ਉਦਘਾਟਨੀ ਰਸਮ ਵਿੱਚ ਵਰਤਿਆ ਗਿਆ ਵਿਸ਼ਾਲ ਟੀਕੇਕ ਨਿਲਾਮੀ ਦੌਰਾਨ 700 ਪੌਂਡ ਵਿੱਚ ਵਿਕ ਗਿਆ। ਲਗਭਗ ਇੱਕ ਟਨ ਭਾਰ ਵਾਲਾ ਇਹ ਵਿਲੱਖਣ ਪ੍ਰੌਪ ਖੇਡਾਂ ਦੀਆਂ ਯਾਦਗਾਰੀ ਵਸਤਾਂ ਵਿੱਚੋਂ ਸਭ ਤੋਂ ਵੱਧ ਚਰਚਿਤ ਚੀਜ਼ਾਂ ਵਿੱਚ ਸ਼ਾਮਲ ਸੀ।

Ad Position 21
No active advertisement
ਅਜੀਤ ਡੈਸਕ 22-08-2026
ਗਲਾਸਗੋ, 21 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ 2026 ਕਾਮਨਵੈਲਥ ਖੇਡਾਂ ਦੀ ਉਦਘਾਟਨੀ ਰਸਮ ਵਿੱਚ ਵਰਤਿਆ ਗਿਆ ਵਿਸ਼ਾਲ ਟੀਕੇਕ ਨਿਲਾਮੀ ਦੌਰਾਨ 700 ਪੌਂਡ ਵਿੱਚ ਵਿਕ ਗਿਆ। ਲਗਭਗ ਇੱਕ ਟਨ ਭਾਰ ਵਾਲਾ ਇਹ ਵਿਲੱਖਣ ਪ੍ਰੌਪ ਖੇਡਾਂ ਦੀਆਂ ਯਾਦਗਾਰੀ ਵਸਤਾਂ ਵਿੱਚੋਂ ਸਭ ਤੋਂ ਵੱਧ ਚਰਚਿਤ ਚੀਜ਼ਾਂ ਵਿੱਚ ਸ਼ਾਮਲ ਸੀ। ਇਸ ਦਾ ਆਕਾਰ ਲਗਭਗ 3 ਮੀਟਰ × 4 ਮੀਟਰ ਦੱਸਿਆ ਗਿਆ ਹੈ। 20 ਅਗਸਤ ਨੂੰ ਹੋਈ ਅਧਿਕਾਰਤ ਨਿਲਾਮੀ ਦਾ ਪ੍ਰਬੰਧ ਗ੍ਰੇਟ ਵੈਸਟਰਨ ਔਕਸ਼ਨ ਵੱਲੋਂ ਕੀਤਾ ਗਿਆ ਅਤੇ ਇਸ ਦੀ ਮੇਜ਼ਬਾਨੀ ਗਲਾਸਗੋ ਦੀ ਮਸ਼ਹੂਰ ਨਿਲਾਮੀ ਮਾਹਿਰ ਅਤੇ ਬਾਰਗੇਨ ਹੰਟ, ਫਲੌਗ ਇਟ ਅਤੇ ਐਂਟੀਕ ਰੋਡ ਟਰਿੱਪ ਨਾਲ ਜੁੜੀ ਅਨੀਤਾ ਮੈਨਿੰਗ ਨੇ ਕੀਤੀ। ਨਿਲਾਮੀ ਵਿੱਚ ਖੇਡਾਂ ਨਾਲ ਸਬੰਧਤ ਦਰਜਨਾਂ ਵਿਲੱਖਣ ਵਸਤਾਂ ਲਈ ਖਰੀਦਦਾਰਾਂ ਨੇ ਖੂਬ ਬੋਲੀਆਂ ਲਗਾਈਆਂ। ਸਭ ਤੋਂ ਵੱਧ ਕੀਮਤ ਉਦਘਾਟਨੀ ਸਮਾਰੋਹ ਵਿੱਚ ਦਿਖਾਈ ਗਈ ਵਿਸ਼ਾਲ ਲੌਕ ਨੈਸ ਝੀਲ ਦੇ ਰਾਕਸ਼ਸ ਨੈੱਸੀ ਨੂੰ ਮਿਲੀ। ਅਦਾਕਾਰ ਸੈਮ ਹੌਫਨ ਨਾਲ ਸਮਾਰੋਹ ਵਿੱਚ ਨਜ਼ਰ ਆਈ ਇਹ ਵਿਸ਼ਾਲ ਨੇਸੀ 2,400 ਪੌਂਡ ਵਿੱਚ ਵਿਕੀ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਮਹਾਰਾਜਾ ਚਾਰਲਸ ਤੀਜੇ ਵੱਲੋਂ ਭਾਸ਼ਣ ਲਈ ਵਰਤਿਆ ਗਿਆ ਲੈਕਟਰਨ 800 ਪੌਂਡ ਵਿੱਚ, ਪੁਰਸ਼ਾਂ ਦੇ 3 x3 ਬਾਸਕਟਬਾਲ ਫਾਈਨਲ ਦੀ ਦਸਤਖ਼ਤ ਕੀਤੀ ਗੇਂਦ 260 ਪੌਂਡ ਅਤੇ ਨੈੱਟਬਾਲ ਫਾਈਨਲ ਵਿੱਚ ਵਰਤੀ ਦਸਤਖ਼ਤਸ਼ੁਦਾ ਗੇਂਦ 300 ਪੌਂਡ ਵਿੱਚ ਵਿਕੀ। ਗਲਾਸਗੋ ਦੇ ਡਿਊਕ ਆਫ ਵਲਿੰਗਟਨ ਬੁੱਤ ਦੇ ਮਸ਼ਹੂਰ ਟ੍ਰੈਫਿਕ ਕੋਨ ਤੋਂ ਪ੍ਰੇਰਿਤ ਚਮਕਦਾਰ ਟਰੈਫਿਕ ਕੋਨ ਵੀ 320 ਪੌਂਡ ਵਿੱਚ ਨਿਲਾਮ ਹੋਇਆ। ਰਾਸ਼ਟਰਮੰਡਲ ਖੇਡਾਂ ਦਾ ਅਧਿਕਾਰਤ ਮੈਡਲ ਸਮਾਰੋਹ ਪੋਡੀਅਮ 320 ਪੌਂਡ ਵਿੱਚ ਵਿਕਿਆ, ਜਦਕਿ ਖੇਡਾਂ ਦੇ ਮਾਸਕਟ ਫਿੰਨੀ ਦੇ ਦੁਰਲੱਭ ਖਿਡੌਣੇ ਲਗਭਗ 150 ਪੌਂਡ ਤੋਂ 200 ਪੌਂਡ ਤੱਕ ਗਏ। ਦੋ ਅਧਿਕਾਰਤ ਗਲਾਸਗੋ 2026 ਡੈੱਕਚੇਅਰਾਂ ਲਈ 170 ਪੌਂਡ ਦੀ ਬੋਲੀ ਲੱਗੀ ਅਤੇ ਉਦਘਾਟਨੀ ਸਮਾਰੋਹ ਵਿੱਚ ਵਰਤੇ ਗਏ ਸਕਾਟਲੈਂਡ ਦੇ ਰਾਸ਼ਟਰੀ ਜਾਨਵਰ ਚਮਕਦਾਰ ਯੂਨੀਕੌਰਨ ਸਿਰ ਵਾਲੇ ਪਹਿਰਾਵੇ 190 ਪੌਂਡ ਤੋਂ 260 ਪੌਂਡ ਤੱਕ ਵਿਕੇ। ਗਲਾਸਗੋ 2026 ਦੀ ਮੁੱਖ ਵਿੱਤੀ ਅਧਿਕਾਰੀ ਫੇਅ ਸ਼ਾਵ ਮੁਤਾਬਕ ਨਿਲਾਮੀ ਦਾ ਮਕਸਦ ਪ੍ਰਸ਼ੰਸਕਾਂ ਨੂੰ ਖੇਡਾਂ ਦੀਆਂ ਯਾਦਾਂ ਦਾ ਇੱਕ ਅਸਲੀ ਹਿੱਸਾ ਆਪਣੇ ਕੋਲ ਰੱਖਣ ਦਾ ਮੌਕਾ ਦੇਣਾ ਸੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵੱਲੋਂ ਵਰਤੀਆਂ ਵਸਤਾਂ ਤੋਂ ਲੈ ਕੇ ਉਦਘਾਟਨੀ ਸਮਾਰੋਹ ਦੇ ਯਾਦਗਾਰੀ ਪ੍ਰੌਪ ਤੱਕ, ਇਹ ਚੀਜ਼ਾਂ ਗਲਾਸਗੋ 2026 ਦੀ ਕਹਾਣੀ ਅਤੇ ਯਾਦਾਂ ਨੂੰ ਆਉਣ ਵਾਲੇ ਸਾਲਾਂ ਤੱਕ ਜਿਉਂਦਾ ਰੱਖਣਗੀਆਂ।
Ad Position 22
No active advertisement
ਪਿਛਲੀ ਖ਼ਬਰ ਟਰੰਪ ਵੱਲੋਂ 10 ਸਾਲਾ ਬੱਚੇ ਨੂੰ ਬਚਾਉਣ ਵਾਲੇ ਲਾਈਫਗਾਰਡ ਦਾ ਸਨਮਾਨ ਅਗਲੀ ਖ਼ਬਰ ਦੁਨੀਆ ਦੀ ਸਭ ਤੋਂ ਬਜ਼ੁਰਗ ਜੀਵਿਤ ਮਹਿਲਾ ਐਥਲ ਕੈਟਰਹੈਮ ਨੇ ਮਨਾਇਆ 117ਵਾਂ ਜਨਮ ਦਿਨ — ਜਵਾਨੀ ਦੇ ਦਿਨਾਂ ਦੌਰਾਨ 3 ਸਾਲ...
Ad Position 24