21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਟਰੰਪ ਵੱਲੋਂ 10 ਸਾਲਾ ਬੱਚੇ ਨੂੰ ਬਚਾਉਣ ਵਾਲੇ ਲਾਈਫਗਾਰਡ ਦਾ ਸਨਮਾਨ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ 16 ਸਾਲਾ ਕੈਲੀਫੋਰਨੀਆ ਦੇ ਲਾਈਫਗਾਰਡ ਰਾਈਡਰ ਵਿਲੀਅਮਜ਼ ਨੂੰ ਸਾਂਤਾ ਕਰੂਜ਼ ਦੇ ਸੀਬ੍ਰਾਈਟ ਬੀਚ ’ਤੇ ਖਤਰਨਾਕ ਲਹਿਰਾਂ ਤੋਂ 10 ਸਾਲਾ ਨਥਾਨਿਏਲ ਰਾਏ ਨੂੰ ਬਚਾਉਣ ਲਈ ਸਨਮਾਨਿਤ ਕੀਤਾ| ਨਾਟਕੀ ਬਚਾਅ ਦੇ ਵਿਆਪਕ ਧਿਆਨ ਖਿੱਚਣ ਤੋਂ ਹਫ਼ਤਿਆਂ ਬਾਅਦ ਨਥਾਨਿਏਲ ਅਤੇ ਉਸ ਦਾ ਪਰਿਵਾਰ ਵਾਈਟ ਹਾਊਸ ਵਿਖੇ ਵਿਲੀਅਮਜ਼ ਅਤੇ ਉਸ ਦੇ ਪਰਿਵਾਰ ਨਾਲ ਸਮਾਗਮ ਵਿਚ ਸ਼ਾਮਲ ਹੋਏ| ਟਰੰਪ ਨੇ ਵਿਲੀਅਮਜ਼ ਦੀ ਹਿੰਮਤ ਅਤੇ ਸਿਖਲਾਈ ਲਈ ਪ੍ਰਸ਼ੰਸਾ ਕੀਤੀ | ਰਾਸ਼ਟਰਪਤੀ ਨੇ ਵਿਲੀਅਮਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਕਈ ਵਾਰ ਬਚਾਅ ਦੀ ਫੁਟੇਜ ਦੇਖੀ ਹੈ| ਨਥਾਨਿਏਲ ਦੇ ਪਿਤਾ, ਸੁਮਿਤ ਰਾਏ ਨੇ ਵਿਲੀਅਮਜ਼ ਅਤੇ ਬਚਾਅ ਦੌਰਾਨ ਮਦਦ ਕਰਨ ਵਾਲੇ ਹੋਰ ਲੋਕਾਂ ਦਾ ਧੰਨਵਾਦ ਕੀਤਾ, ਜਿਨਾਂ ਵਿੱਚ ਉਨਾਂ ਦੀ ਮਦਦ ਲਈ ਆਏ ਰਾਹਗੀਰ ਵੀ ਸ਼ਾਮਲ ਸਨ| ਬਚਾਅ ਤੋਂ ਬਾਅਦ ਰਾਏ ਨੇ ਵਿਲੀਅਮਜ਼ ਅਤੇ ਉਸ ਦੇ ਪਰਿਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਨਿੱਜੀ ਤੌਰ ’ਤੇ ਧੰਨਵਾਦ ਕਰ ਸਕਣ| ਰਾਏ ਨੇ ਕਿਹਾ ਕਿ ਵਿਲੀਅਮਜ਼ ਆਪਣੀ ਬਹਾਦਰੀ ਲਈ ਹਰ ਸੰਭਵ ਸਨਮਾਨ ਦੇ ਹੱਕਦਾਰ ਹਨ|

Ad Position 21
No active advertisement
ਅਜੀਤ ਡੈਸਕ 22-08-2026

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਨਾਗਰਿਕ ’ਤੇ ਬੰਦੂਕ ਤਾਣਨ ਦੇ ਮਾਮਲੇ ਦੀ ਐਫ.ਬੀ.ਆਈ. ਜਾਂਚ ਕਰੇ-ਕਾਂਗਰਸ ਮੈਂਬਰ ਅਗਲੀ ਖ਼ਬਰ ਗਲਾਸਗੋ ਕਾਮਨਵੈਲਥ ਖੇਡਾਂ ਦੀਆਂ ਵਸਤਾਂ ਦੀ ਨਿਲਾਮੀ ਹੋਈਆਂ
Ad Position 24