21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਮਰੀਕੀ ਨਾਗਰਿਕ ’ਤੇ ਬੰਦੂਕ ਤਾਣਨ ਦੇ ਮਾਮਲੇ ਦੀ ਐਫ.ਬੀ.ਆਈ. ਜਾਂਚ ਕਰੇ-ਕਾਂਗਰਸ ਮੈਂਬਰ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ)-ਕਾਂਗਰਸ ਮੈਂਬਰ ਸੁਹਾਸ ਸੁਬਰਾਮਨੀਅਮ ਅਤੇ ਪੰਜ ਹੋਰ ਅਮਰੀਕੀ ਕਾਨੂੰਨਸਾਜ਼ਾਂ ਨੇ ਇੱਕ ਮੁਕਾਬਲੇ ਦੀ ਐਫ ਬੀ ਆਈ ਜਾਂਚ ਅਤੇ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰਾਂ ਦੀ ਸਮੀਖਿਆ ਦੀ ਮੰਗ ਕੀਤੀ ਹੈ ਜਿਸ ਵਿੱਚ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ ਸੀ ਈ) ਏਜੰਟ ਨੇ ਉੱਤਰੀ ਵਰਜੀਨੀਆ ਵਿੱਚ ਇੱਕ ਅਮਰੀਕੀ ਨਾਗਰਿਕ ’ਤੇ ਲੋਡ ਕੀਤੀ ਬੰਦੂਕ ਤਾਣੀ ਸੀ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਨੂੰਨਸਾਜ਼ਾਂ ਨੇ 10 ਅਗਸਤ ਨੂੰ ਫਾਲਸ ਚਰਚ ਵਿੱਚ ਕੈਰੋਲੀਨਾ ਮੋਲੀਨਾ ਦੀ ਕਾਰ ਨੂੰ ਘੇਰਨ ਵਾਲੇ ਆਈ ਸੀ ਈ ਕਰਮਚਾਰੀਆਂ ਵਿਰੁੱਧ ਜਾਂਚ ਦੀ ਮੰਗ ਕੀਤੀ ਹੈ| ਉਨਾਂ ਨੇ ਨਿਆਂ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ 31 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ| ਮਾਈਗ੍ਰੈਂਟ ਇਨਸਾਈਡਰ ਦੀ ਇੱਕ ਰਿਪੋਰਟ ਦੇ ਅਨੁਸਾਰ, ਮੋਲੀਨਾ ਇੱਕ ਲਾਇਸੰਸਸ਼ੁਦਾ ਪੇਸ਼ੇਵਰ ਸਲਾਹਕਾਰ ਜੋ ਇਮੀਗ੍ਰੇਸ਼ਨ ਪੀੜਤਾਂ ਲਈ ਮਾਨਸਿਕ ਸਿਹਤ ਮੁਲਾਂਕਣ ਕਰਦੀ ਹੈ, ਬੇਲੀ ਦੇ ਕਰਾਸਰੋਡ ਵਿੱਚ ਇੱਕ ਸ਼ਾਪਿੰਗ ਸੈਂਟਰ ਤੋਂ ਬਾਹਰ ਜਾ ਰਹੀ ਸੀ ਜਦੋਂ ਬਿਨਾਂ ਨਿਸ਼ਾਨ ਵਾਲੇ ਵਾਹਨਾਂ ਨੇ ਉਸ ਦੀ ਕਾਰ ਨੂੰ ਰੋਕਿਆ| ਨਕਾਬਪੋਸ਼ ਸੰਘੀ ਏਜੰਟਾਂ ਨੇ ਕਾਰ ਨੂੰ ਘੇਰ ਲਿਆ, ਅਤੇ ਉਨਾਂ ਵਿੱਚੋਂ ਇੱਕ ਨੇ ਉਸ ਦੇ ਸਿਰ ’ਤੇ ਹਥਿਆਰ ਤਾਣ ਕੇ ਗ੍ਰਿਫਤਾਰ ਕਰ ਲੈਣ ਦੀ ਧਮਕੀ ਦਿੱਤੀ| ਏਜੰਟ ਨੇ ਕਿਹਾ ਕਿ ਉਹ ਆਪਣੀ ਕਾਰ ਨੂੰ ਉਨਾਂ ਉਪਰ ਚੜਾਉਣ ਦੇ ਯਤਨ ਵਿਚ ਸੀ| ਇਸ ’ਤੇ ਮੋਲੀਨਾ ਨੇ ਕਿਹਾ ਕਿ ਨਹੀਂ ਮੈ ਅਜਿਹਾ ਨਹੀਂ ਕੀਤਾ ਤੇ ਉਹ ਇਕ ਕਾਨੂੰਨੀ ਅਮਰੀਕੀ ਨਾਗਰਿਕ ਹੈ| ਆਈ ਸੀ ਈ ਏਜੰਟ ਨੇ ਕਿਹਾ ਕਿ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ| ਕਾਂਗਰਸ ਮੈਂਬਰਾਂ ਨੇ ਕਿਹਾ ਹੈ ਕਿ ਆਈ ਸੀ ਈ ਏਜੰਟਾਂ ਦੁਆਰਾ ਨਜਾਇਜ ਤਾਕਤ ਦੀ ਵਰਤੋਂ ਨੂੰ ਕਿਸੇ ਵੀ ਤਰਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ ਤੇ ਮਾਮਲੀ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ|

Ad Position 21
No active advertisement
ਅਜੀਤ ਡੈਸਕ 22-08-2026

Ad Position 22
No active advertisement
ਪਿਛਲੀ ਖ਼ਬਰ 32 ਦਿਨਾਂ ਬਾਅਦ ਜਨਤਕ ਮੰਚ ’ਤੇ ਪਰਤੀ ਮੇਲਾਨੀਆ, ਕਿਹਾ- ‘ਸੁਣਿਆ ਤੁਸੀਂ ਮੈਨੂੰ ਯਾਦ ਕੀਤਾ’ ਅਗਲੀ ਖ਼ਬਰ ਟਰੰਪ ਵੱਲੋਂ 10 ਸਾਲਾ ਬੱਚੇ ਨੂੰ ਬਚਾਉਣ ਵਾਲੇ ਲਾਈਫਗਾਰਡ ਦਾ ਸਨਮਾਨ
Ad Position 24