32 ਦਿਨਾਂ ਬਾਅਦ ਜਨਤਕ ਮੰਚ ’ਤੇ ਪਰਤੀ ਮੇਲਾਨੀਆ, ਕਿਹਾ- ‘ਸੁਣਿਆ ਤੁਸੀਂ ਮੈਨੂੰ ਯਾਦ ਕੀਤਾ’
ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)- ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਜਨਤਕ ਨਜ਼ਰਾਂ ਤੋਂ ਦੂਰ ਰਹੀ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਮੁੜ ਨਜ਼ਰ ਆਈ। ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੱਥ ਫੜ ਕੇ ਮੰਚ ’ਤੇ ਪਹੁੰਚੀ ਮੇਲਾਨੀਆ ਨੇ ਮੁਸਕਰਾਉਂਦਿਆਂ ਕਿਹਾ, “ਸੁਣਿਆ ਤੁਸੀਂ ਮੈਨੂੰ ਯਾਦ ਕੀਤਾ, ਮੈਂ ਹਾਜ਼ਰ ਹਾਂ।”
ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)- ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਜਨਤਕ ਨਜ਼ਰਾਂ ਤੋਂ ਦੂਰ ਰਹੀ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਮੁੜ ਨਜ਼ਰ ਆਈ। ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੱਥ ਫੜ ਕੇ ਮੰਚ ’ਤੇ ਪਹੁੰਚੀ ਮੇਲਾਨੀਆ ਨੇ ਮੁਸਕਰਾਉਂਦਿਆਂ ਕਿਹਾ, “ਸੁਣਿਆ ਤੁਸੀਂ ਮੈਨੂੰ ਯਾਦ ਕੀਤਾ, ਮੈਂ ਹਾਜ਼ਰ ਹਾਂ।” ਮੇਲਾਨੀਆ ਇਸ ਤੋਂ ਪਹਿਲਾਂ 19 ਜੁਲਾਈ ਨੂੰ ਨਿਊ ਜਰਸੀ ਦੇ ਮੈਟਲਾਈਫ਼ ਸਟੇਡੀਅਮ ਵਿੱਚ ਹੋਏ ਫੀਫਾ ਵਿਸ਼ਵ ਕੱਪ ਫਾਈਨਲ ਦੌਰਾਨ ਜਨਤਕ ਤੌਰ ’ਤੇ ਦਿਖਾਈ ਦਿੱਤੀ ਸੀ। ਇਸ ਮਗਰੋਂ ਉਹ ਵ੍ਹਾਈਟ ਹਾਊਸ ਪੱਤਰਕਾਰ ਸੰਘ ਦੇ ਰਾਤਰੀ ਭੋਜ ਅਤੇ ਸੈਨੇਟਰ ਲਿੰਡਸੇ ਗ੍ਰਾਹਮ ਦੇ ਅੰਤਿਮ ਸੰਸਕਾਰ ਸਮੇਤ ਕਈ ਵੱਡੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਈ। ਰਿਪੋਰਟਾਂ ਮੁਤਾਬਕ ਮੇਲਾਨੀਆ 2026 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਸਿਰਫ਼ 38 ਦਿਨ ਹੀ ਜਨਤਕ ਪ੍ਰੋਗਰਾਮਾਂ ਵਿੱਚ ਨਜ਼ਰ ਆਈ। ਇਹ ਗਿਣਤੀ ਟਰੰਪ ਦੇ ਪਹਿਲੇ ਕਾਰਜਕਾਲ ਦੇ ਇਸੇ ਸਮੇਂ ਨਾਲੋਂ ਲਗਭਗ ਅੱਧੀ ਹੈ। ਇਸੇ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਉਸ ਦੀ ਗੈਰਹਾਜ਼ਰੀ ਨੂੰ ਲੈ ਕੇ ਸਵਾਲ ਉੱਠ ਰਹੇ ਸਨ। ਮੇਲਾਨੀਆ ਨੇ ਆਪਣੀ ਵਾਪਸੀ ਮੌਕੇ ‘ਫੋਸਟਰਿੰਗ ਦ ਫਿਊਚਰ’ ਪ੍ਰੋਗਰਾਮ ਦੇ ਵਿਸਥਾਰ ਦਾ ਐਲਾਨ ਕੀਤਾ। ਇੰਡੀਕਾਰ ਅਤੇ ਫੌਕਸ ਕਾਰਪੋਰੇਸ਼ਨ ਵੱਲੋਂ ਦਿੱਤੇ 20 ਲੱਖ ਡਾਲਰ ਨਾਲ ਫੋਸਟਰ ਕੇਅਰ ਤੋਂ ਬਾਹਰ ਆ ਰਹੇ ਨੌਜਵਾਨਾਂ ਨੂੰ ਇੰਡੀਆਨਾ ਅਤੇ ਪਰਡਿਊ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਵਜ਼ੀਫ਼ੇ ਮਿਲਣਗੇ। ਇਹ ਪ੍ਰੋਗਰਾਮ ਹੁਣ ਦੇਸ਼ ਦੀਆਂ 26 ਯੂਨੀਵਰਸਿਟੀਆਂ ਤੱਕ ਪਹੁੰਚ ਚੁੱਕਾ ਹੈ। ਮੇਲਾਨੀਆ ਨੇ ਕਿਹਾ ਕਿ ਅਮਰੀਕਾ ਦਾ ਸਭ ਤੋਂ ਵੱਡਾ ਨਿਵੇਸ਼ ਤਕਨਾਲੋਜੀ ਜਾਂ ਬੁਨਿਆਦੀ ਢਾਂਚੇ ਵਿੱਚ ਨਹੀਂ, ਸਗੋਂ ਦੇਸ਼ ਦੇ ਬੱਚਿਆਂ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਮਦਦ ਨਾਲ ਪੜ੍ਹਾਈ ਕਰਨ ਵਾਲਾ ਇੱਕ ਵਿਦਿਆਰਥੀ ਡਾਕਟਰ ਵੀ ਬਣ ਚੁੱਕਾ ਹੈ। ਮੇਲਾਨੀਆ ਦੇ ਸੀਨੀਅਰ ਸਲਾਹਕਾਰ ਦਾ ਕਹਿਣਾ ਹੈ ਕਿ ਪਹਿਲੀ ਮਹਿਲਾ ਜਨਤਕ ਦਿਖਾਵੇ ਦੀ ਥਾਂ ਨਤੀਜਿਆਂ ਉੱਤੇ ਧਿਆਨ ਦੇ ਰਹੀ ਹੈ। ਉਹ ਫੋਸਟਰ ਬੱਚਿਆਂ ਲਈ ਕਾਨੂੰਨ ਨੂੰ ਸੈਨੇਟ ਵਿੱਚ ਅੱਗੇ ਵਧਾਉਣ ਅਤੇ ਰੂਸ-ਯੂਕਰੇਨ ਜੰਗ ਕਾਰਨ ਪਰਿਵਾਰਾਂ ਤੋਂ ਵਿਛੜੇ ਬੱਚਿਆਂ ਨੂੰ ਮੁੜ ਮਿਲਾਉਣ ਲਈ ਪਰਦੇ ਪਿੱਛੇ ਕੰਮ ਕਰ ਰਹੀ ਹੈ। 21Newyork-2