ਕੈਲੀਫੋਰਨੀਆ ’ਚ ਕੇਰਲ ਦੀਆਂ 2 ਔਰਤਾਂ ਦੀ ਹੱਤਿਆ
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਭਾਰਤੀ ਸੂਬੇ ਕੇਰਲ ਦੀਆਂ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਇਹ ਔਰਤਾਂ ਸੈਨ ਫਰਾਂਸਿਸਕੋ ਬੇ ਏਰੀਆ ਵਿਚ ਕੁਝ ਘੰਟਿਆਂ ਦੇ ਅੰਦਰ ਵੱਖ-ਵੱਖ ਘਟਨਾਵਾਂ ਵਿਚ ਮਾਰੀਆਂ ਗਈਆਂ।
ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿਚ ਭਾਰਤੀ ਸੂਬੇ ਕੇਰਲ ਦੀਆਂ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਇਹ ਔਰਤਾਂ ਸੈਨ ਫਰਾਂਸਿਸਕੋ ਬੇ ਏਰੀਆ ਵਿਚ ਕੁਝ ਘੰਟਿਆਂ ਦੇ ਅੰਦਰ ਵੱਖ-ਵੱਖ ਘਟਨਾਵਾਂ ਵਿਚ ਮਾਰੀਆਂ ਗਈਆਂ। ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦਾ ਇਕ ਦੋਸਤ ਦੋਵਾਂ ਮੌਤਾਂ ਲਈ ਜ਼ਿੰਮੇਵਾਰ ਹੈ। ਮ੍ਰਿਤਕਾਂ ਦੀ ਪਛਾਣ ਅੰਜਨਾ ਹਰੀ (35) ਅਤੇ ਐਨ. ਮੈਰੀ ਮੈਥਿਊ (40) ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ 32 ਸਾਲਾ ਅਨੀਲਾ ਹੈ। ਪਰੰਤੂ ਫਿਲਹਾਲ ਨਾ ਤਾਂ ਮਿਲਪਿਟਸ ਪੁਲਿਸ ਵਿਭਾਗ ਅਤੇ ਨਾ ਹੀ ਸੈਨ ਹੋਜੇ ਪੁਲਿਸ ਵਿਭਾਗ ਨੇ ਪੀੜਤਾਂ ਜਾਂ ਸ਼ੱਕੀ ਦਾ ਨਾਂਅ ਜਨਤਕ ਤੌਰ ’ਤੇ ਜਾਰੀ ਕੀਤਾ ਹੈ।