ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਉਪਰੰਤ ਮੌਤ
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਵਿਚ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਤਿੰਨ ਪਹੀਆ ਵਾਹਨ ਲੈ ਕੇ ਭੱਜ ਨਿਕਲਿਆ ।
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਵਿਚ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਤਿੰਨ ਪਹੀਆ ਵਾਹਨ ਲੈ ਕੇ ਭੱਜ ਨਿਕਲਿਆ । ਇਸ ਤੋਂ ਬਾਅਦ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।ਹਾਦਸੇ ਵਿਚ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਆਈ.ਆਈ.ਓ. ਇਹ ਪਤਾ ਲਗਾਏਗੀ ਕਿ ਕੀ ਪੁਲਿਸ ਅਧਿਕਾਰੀਆਂ ਦੀ ਕਿਸੇ ਕਾਰਵਾਈ ਜਾਂ ਲਾਪਰਵਾਹੀ ਉਕਤ ਘਟਨਾ ਦਾ ਕਾਰਨ ਤੇ ਨਹੀਂ ਬਣੀ।