19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਲਈ ਪਾਣੀ ਦੀਆਂ ਬੋਤਲਾਂ ਦੀ ਕਰੇਗਾ ਸੇਵਾ ਗਾਖਲ ਪਰਿਵਾਰ

ਸਾਨ ਫ਼ਰਾਂਸਿਸਕੋ, 18 ਸਤੰਬਰ (ਐੱਸ. ਅਸ਼ੋਕ ਭੌਰਾ)-ਗਾਖਲ ਪਰਿਵਾਰ ਅਤੇ ਗਾਖਲ ਗਰੁੱਪ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ (20, 21 ਤੇ 22 ਸਤੰਬਰ 2026) ਸਮਾਗਮ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਦੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ ਅਤੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਦੀ ਪ੍ਰੇਰਨਾ ਨਾਲ ਲੰਗਰ ’ਚ ਰਾਸ਼ਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ।

Ad Position 21
No active advertisement
ਅਮੋਲਕ ਸਿੰਘ ਗਾਖਲ 19-09-2026
ਸਾਨ ਫ਼ਰਾਂਸਿਸਕੋ, 18 ਸਤੰਬਰ (ਐੱਸ.ਅਸ਼ੋਕ ਭੌਰਾ)-ਗਾਖਲ ਪਰਿਵਾਰ ਅਤੇ ਗਾਖਲ ਗਰੁੱਪ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ (20, 21 ਤੇ 22 ਸਤੰਬਰ 2026) ਸਮਾਗਮ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਦੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ ਅਤੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਦੀ ਪ੍ਰੇਰਨਾ ਨਾਲ ਲੰਗਰ ’ਚ ਰਾਸ਼ਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ।ਗੁਰੂਘਰ ਪੁੱਜਣ ਵਾਲੀਆਂ ਸੰਗਤਾਂ ਨੂੰ ਪਾਣੀ ਦੀਆਂ ਬੋਤਲਾਂ ਵਰਤਾਉਣ ਦੀ ਸੇਵਾ ਹਮੇਸ਼ਾ ਦੀ ਤਰ੍ਹਾਂ ਬਾਬਾ ਗੁਰੂ ਨਾਨਕ ਹਾਕੀ ਅਕੈਡਮੀ ਨਨਕਾਣਾ ਸਾਹਿਬ ਦੇ ਵਲੰਟੀਅਰਾਂ ਵਲੋਂ ਆਸਿਦ ਜਾਵੇਦ ਦੀ ਅਗਵਾਈ ਵਿਚ ਕੀਤੀ ਜਾਵੇਗੀ। ਚੇਅਰਮੈਨ ਗਾਖਲ ਗਰੁੱਪ ਅਮਰੀਕਾ ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਗਾਖਲ ਪਰਿਵਾਰ ਵਲੋਂ ਪਹਿਲਾਂ ਵੀ ਵੱਖ-ਵੱਖ ਗੁਰੂ ਸਾਹਿਬਾਨ ਦੇ ਦਿਹਾੜਿਆਂ ’ਤੇ ਗੁਰਦੁਆਰਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਸਮੇਤ ਹੋਰ ਗੁਰੂਘਰਾਂ ਵਿਚ ਵੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀ ਸੇਵਾ ਕੀਤੀ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਨੀਟੋਬਾ ਵਿਚ ਹੁਣ ਸਾਲ ਭਰ ਰਹੇਗਾ ਡੇਲਾਈਟ ਸੇਵਿੰਗ ਟਾਈਮ 1 ਨਵੰਬਰ ਨੂੰ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ ਅਗਲੀ ਖ਼ਬਰ ਏਸ਼ਿਆਈ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਪਾਨ ’ ਤੇ ਇਕਤਰਫ਼ਾ ਜਿੱਤ
Ad Position 24