ਡਾ . ਨੇਹਾ ਨੂੰ ‘ ਪੀਪਲਜ਼ ਚੁਆਇਸ ਐਵਾਰਡ ’
ਮੈਲਬੌਰਨ, 25 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੀ ਵਿਗਿਆਨ ਸਿੱਖਿਆ ਮਾਹਿਰ ਡਾ. ਨੇਹਾ ਉਮਰੇਤੀਆ ਨੂੰ ਪੱਛਮੀ ਆਸਟ੍ਰੇਲੀਆ ਦੇ 2026 ‘ਵੈਸਟਰਨ ਆਸਟ੍ਰੇਲੀਆ ਪ੍ਰੀਮੀਅਰਜ਼ ਸਾਇੰਸ ਐਵਾਰਡਜ਼’ ਵਿਚ ‘ਪੀਪਲਜ਼ ਚੁਆਇਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।
ਮੈਲਬੌਰਨ, 25 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੀ ਵਿਗਿਆਨ ਸਿੱਖਿਆ ਮਾਹਿਰ ਡਾ. ਨੇਹਾ ਉਮਰੇਤੀਆ ਨੂੰ ਪੱਛਮੀ ਆਸਟ੍ਰੇਲੀਆ ਦੇ 2026 ‘ਵੈਸਟਰਨ ਆਸਟ੍ਰੇਲੀਆ ਪ੍ਰੀਮੀਅਰਜ਼ ਸਾਇੰਸ ਐਵਾਰਡਜ਼’ ਵਿਚ ‘ਪੀਪਲਜ਼ ਚੁਆਇਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ 4036 ਵੋਟਾਂ ਹਾਸਿਲ ਕਰਕੇ 10 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ। ਗੁਜਰਾਤ ਨਾਲ ਸੰਬੰਧਿਤ ਡਾ. ਉਮਰੇਤੀਆ ਨੇ ਜੂਨਾਗੜ੍ਹ ਐਗਰੀਕਲਚਰਲ ਯੂਨੀਵਰਸਿਟੀ ਤੋਂ ਬਾਗਬਾਨੀ ਦੀ ਪੜ੍ਹਾਈ ਕਰਨ ਉਪਰੰਤ ਆਸਟ੍ਰੇਲੀਆ ’ਚ ਇਸ ਖੇਤਰ ਵਿਚ ਕੰਮ ਕਰਨਾ ਸ਼ੁਰੂ ਕੀਤਾ। ਬਾਗਬਾਨੀ ਵਿਚ ਪੀ.ਐੱਚ.ਡੀ. ਕਰਨ ਵਾਲੀ ਡਾ. ਉਮਰੇਤੀਆ ਕੋਲ ਵਿਗਿਆਨ ਸਿੱਖਿਆ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਦੇ ਖੇਤਰ ਵਿਚ ਕਰੀਬ 15 ਸਾਲ ਦਾ ਤਜਰਬਾ ਹੈ। ਉਹ ਨੌਰਥ ਮੈਟਰੋਪੋਲੀਟਨ ਟੇਫ਼ ਵਿਚ ਐਡਵਾਂਸਡ ਸਕਿੱਲਜ਼ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ।