ਦਿੱਲੀ ਵਿਚ ਭਾਰਤ – ਸਕਾਟਲੈਂਡ ਕਾਰੋਬਾਰੀ ਮੰਚ ’ ਤੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਵਲੋਂ ਪੰਜ ਲੱਖ ਪੌਂਡ ਦੀ ਸਹਾਇਤਾ ਦਾ ਐਲਾਨ
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੋਏ ਭਾਰਤ-ਸਕਾਟਲੈਂਡ ਕਾਰੋਬਾਰੀ ਮੰਚ ਨੂੰ ਸੰਬੋਧਨ ਕਰਦਿਆਂ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਕੌਮਾਂਤਰੀ ਵਪਾਰਕ ਦੌਰਿਆਂ ਲਈ ਪੰਜ ਲੱਖ ਪੌਂਡ ਦੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ। ਇਸ ਰਕਮ ਨਾਲ ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਭਾਰਤ ਸਮੇਤ ਵੱਖ-ਵੱਖ ਮੁਲਕਾਂ ਵਿਚ ਕਾਰੋਬਾਰੀ ਵਫ਼ਦ ਲੈ ਕੇ ਜਾਵੇਗੀ ਤਾਂ ਜੋ ਸਕਾਟਿਸ਼ ਕੰਪਨੀਆਂ ਦੀਆਂ ਬਰਾਮਦਾਂ ਅਤੇ ਵਪਾਰਕ ਭਾਈਵਾਲੀਆਂ ਵਧਾਈਆਂ ਜਾ ਸਕਣ।
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੋਏ ਭਾਰਤ-ਸਕਾਟਲੈਂਡ ਕਾਰੋਬਾਰੀ ਮੰਚ ਨੂੰ ਸੰਬੋਧਨ ਕਰਦਿਆਂ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਕੌਮਾਂਤਰੀ ਵਪਾਰਕ ਦੌਰਿਆਂ ਲਈ ਪੰਜ ਲੱਖ ਪੌਂਡ ਦੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ। ਇਸ ਰਕਮ ਨਾਲ ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਭਾਰਤ ਸਮੇਤ ਵੱਖ-ਵੱਖ ਮੁਲਕਾਂ ਵਿਚ ਕਾਰੋਬਾਰੀ ਵਫ਼ਦ ਲੈ ਕੇ ਜਾਵੇਗੀ ਤਾਂ ਜੋ ਸਕਾਟਿਸ਼ ਕੰਪਨੀਆਂ ਦੀਆਂ ਬਰਾਮਦਾਂ ਅਤੇ ਵਪਾਰਕ ਭਾਈਵਾਲੀਆਂ ਵਧਾਈਆਂ ਜਾ ਸਕਣ। ਸਕਾਟਿਸ਼ ਸਰਕਾਰ ਮੁਤਾਬਕ ਤਰਜੀਹੀ ਖੇਤਰਾਂ ਵਿਚ ਦੋਵਾਂ ਪਾਸਿਆਂ ਦਾ ਸਾਲਾਨਾ ਵਪਾਰ ਇਸ ਵੇਲੇ ਲਗਭਗ ਦੋ ਅਰਬ ਪੌਂਡ ਹੈ, ਜਿਸ ਦੇ 2030 ਤੱਕ 3.2 ਅਰਬ ਪੌਂਡ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਊਰਜਾ, ਜੀਵ ਵਿਗਿਆਨ, ਤਕਨਾਲੋਜੀ ਤੇ ਡਿਜੀਟਲ ਸੇਵਾਵਾਂ ਅਤੇ ਖਾਣ-ਪੀਣ ਦੇ ਉਤਪਾਦ ਸ਼ਾਮਲ ਹਨ। ਇਹ ਭਵਿੱਖੀ ਸੰਭਾਵਨਾ ਦਾ ਅੰਦਾਜ਼ਾ ਹੈ।ਸਕਾਟਿਸ਼ ਚੈਂਬਰਜ਼ ਆਫ਼ ਕਾਮਰਸ ਦੇ ਮੁੱਖ ਕਾਰਜਕਾਰੀ ਚਰਨਦੀਪ ਸਿੰਘ ਨੇ ਕਿਹਾ ਕਿ ਭਾਰਤੀ ਬਾਜ਼ਾਰ ਵਿਚ ਸਫ਼ਲਤਾ ਲਈ ਸਥਾਨਕ ਜਾਣਕਾਰੀ ਅਤੇ ਭਰੋਸੇਯੋਗ ਕਾਰੋਬਾਰੀ ਸੰਪਰਕ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸੰਸਥਾ 2027 ਦੇ ਸ਼ੁਰੂ ਵਿਚ ਵੱਖ-ਵੱਖ ਖੇਤਰਾਂ ਦਾ ਕਾਰੋਬਾਰੀ ਵਫ਼ਦ ਲੈ ਕੇ ਮੁੜ ਭਾਰਤ ਆਵੇਗੀ। ਫਿੱਕੀ ਦੀ ਸਾਬਕਾ ਪ੍ਰਧਾਨ ਅਤੇ ਲਲਿਤ ਸੂਰੀ ਹੋਸਪਿਟੈਲਿਟੀ ਗਰੁੱਪ ਦੀ ਮੁਖੀ ਡਾ. ਜੋਤਸਨਾ ਸੂਰੀ ਨੇ ਸੈਰ-ਸਪਾਟੇ ਅਤੇ ਪ੍ਰਾਹੁਣਚਾਰੀ ਵਿੱਚ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਉਭਾਰੀਆਂ।