ਫ਼ਰਜ਼ੀ ਵਿਆਹ ਕਰਵਾਉਣ ਵਾਲੀ ਵਿਚੋਲਣ ਚਾਂਦਨੀ ਪਟੇਲ ਨੇ ਆਪਣਾ ਜੁਰਮ ਕੀਤਾ ਕਬੂਲ
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਗ੍ਰੀਨ ਕਾਰਡ ਦਿਵਾਉਣ ਲਈ ਫ਼ਰਜ਼ੀ ਵਿਆਹ ਕਰਵਾਉਣ ਦੀ ਸਾਜ਼ਿਸ਼ ’ਚ ਚਾਂਦਨੀ ਪਟੇਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਮਰੀਕਾ ’ਚ ਰਹਿੰਦੀ 45 ਸਾਲਾ ਬ੍ਰਿਟਿਸ਼ ਨਾਗਰਿਕ ਨੇ ਨਿਊਯਾਰਕ ਸੂਬੇ ਦੇ ਬਫ਼ਲੋ ਸ਼ਹਿਰ ’ਚ ਪੱਛਮੀ ਨਿਊਯਾਰਕ ਦੀ ਸੰਘੀ ਜ਼ਿਲ੍ਹਾ ਅਦਾਲਤ ਦੇ ਮੈਜਿਸਟ੍ਰੇਟ ਜੱਜ ਮਾਈਕਲ ਜੇ.
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਗ੍ਰੀਨ ਕਾਰਡ ਦਿਵਾਉਣ ਲਈ ਫ਼ਰਜ਼ੀ ਵਿਆਹ ਕਰਵਾਉਣ ਦੀ ਸਾਜ਼ਿਸ਼ ’ਚ ਚਾਂਦਨੀ ਪਟੇਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਮਰੀਕਾ ’ਚ ਰਹਿੰਦੀ 45 ਸਾਲਾ ਬ੍ਰਿਟਿਸ਼ ਨਾਗਰਿਕ ਨੇ ਨਿਊਯਾਰਕ ਸੂਬੇ ਦੇ ਬਫ਼ਲੋ ਸ਼ਹਿਰ ’ਚ ਪੱਛਮੀ ਨਿਊਯਾਰਕ ਦੀ ਸੰਘੀ ਜ਼ਿਲ੍ਹਾ ਅਦਾਲਤ ਦੇ ਮੈਜਿਸਟ੍ਰੇਟ ਜੱਜ ਮਾਈਕਲ ਜੇ. ਰੋਮਰ ਅੱਗੇ ਦੋਸ਼ ਮੰਨਿਆ। ਸਰਕਾਰੀ ਬਿਆਨ ’ਚ ਉਸ ਦੇ ਰਿਹਾਇਸ਼ੀ ਸੂਬੇ ਦਾ ਨਾਂਅ ਨਹੀਂ ਦੱਸਿਆ ਗਿਆ। ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ ਚਾਂਦਨੀ ਨੇ ਜਨਵਰੀ 2022 ਵਿਚ ਭਾਰਤੀ ਨਾਗਰਿਕਾਂ ਦਿਸ਼ਾਂਤ ਪਟੇਲ ਅਤੇ ਸ਼ਵੇਤਾ ਪਟੇਲ ਦੇ ਵੱਖ-ਵੱਖ ਵਿਅਕਤੀਆਂ ਨਾਲ ਫ਼ਰਜ਼ੀ ਵਿਆਹ ਕਰਵਾਉਣ ਦਾ ਪ੍ਰਬੰਧ ਕੀਤਾ ਸੀ। ਦੋਵੇਂ ਅਮਰੀਕਾ ’ਚ ਇਕੱਠੇ ਰਹਿੰਦੇ ਸਨ ਅਤੇ ਪੱਕੀ ਰਿਹਾਇਸ਼ ਹਾਸਲ ਕਰਨਾ ਚਾਹੁੰਦੇ ਸਨ। ਇਸ ਪ੍ਰਬੰਧ ਬਦਲੇ ਚਾਂਦਨੀ ਨੂੰ 10 ਹਜ਼ਾਰ ਡਾਲਰ ਮਿਲੇ।