ਸਿਰਸਾ, 2 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਭਾਵਦੀਨ ਸਥਿਤ ਸਤਲੁਜ ਪਬਲਿਕ ਸਕੂਲ ਦੇ ਰਾਸ਼ਟਰੀ ਪੱਧਰ 'ਤੇ ਤਗਮਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਜੇਤੂ ਖਿਡਾਰੀਆਂ ਨੇ ਹੈਂਡ ਟੂ ਹੈਂਡ ਫਾਈਟ 'ਚ ਤਗਮੇ ਪ੍ਰਾਪਤ ਕੀਤੇ ਹਨ | ਇਸ ਮੌਕੇ ਭਾਵਦੀਨ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਲੋਕ ਵੀ ਮੌਜੂਦ ਸਨ | ਪਿੰਡਾਂ ਦੇ ਲੋਕਾਂ ਨੇ ਖਿਡਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਜੇਤੂ ਖਿਡਾਰੀਆਂ ਡਿੰਗ ਰੋਡ ਦੇ ਕਾਰਤਿਕ ਸ਼ਰਮਾ, ਢਾਣੀ ਖੂਹਵਾਲੀ ਦੇ ਅੰਮਿ੍ਤਵੀਰ ਸਿੰਘ ਅਤੇ ਨਰੇਲ ਖੇੜਾ ਦੇ ਪਿ੍ੰਸ ਕੁਮਾਰ ਨੂੰ ਜਰਮਨੀ ਵਿਸ਼ਵ ਚੈਂਪੀਅਨਸ਼ਿਪ 2026 ਲਈ ਚੁਣਿਆ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਖਿਡਾਰੀਆਂ ਦੇ ਕੋਚ ਸੂਰਜੀਤ ਸਿੰਘ ਨੇ ਦੱਸਿਆ ਹੈ ਕਿ ਦੱਸਿਆ ਹੈ ਕਿ ਬੀਤੇ ਦਿਨੀਂ ਹੋਏ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗਮੇ ਪ੍ਰਾਪਤ ਕੀਤੇ ਹਨ | ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਵਿਅਕਤੀ ਨੂੰ ਸਰੀਰਕ ਤੌਰ 'ਤੇ ਪਰਿਪੱਕ ਬਣਾਉਂਦੀਆਂ ਹਨ ਸਗੋਂ ਮਾਨਸਿਕ ਤੌਰ 'ਤੇ ਵੀ ਪਰਿਪੱਕ ਬਣਾਉਂਦੀਆਂ ਹਨ | ਖੇਡਾਂ ਵਿਚ ਕਰੀਅਰ ਦੀਆਂ ਬੇਅੰਤ ਸੰਭਾਵਨਾਵਾਂ ਹਨ |