29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਨਰੇਗਾ ਦੀ ਬਹਾਲੀ ਲਈ ਮਜ਼ਦੂਰ ਜਥੇਬੰਦੀਆਂ ਨੇ ਰਾਸ਼ਟਰਪਤੀ ਦੇ ਨਾਂਅ ਏ. ਡੀ. ਸੀ. ਨੂੰ ਮੰਗ ਪੱਤਰ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 03-01-2026
ਸਿਰਸਾ, 2 ਜਨਵਰੀ (ਭੁਪਿੰਦਰ ਪੰਨੀਵਾਲੀਆ)-ਮਨਰੇਗਾ ਬਚਾਓ ਮੋਰਚਾ ਸੰਘਰਸ਼ ਸੰਮਤੀ ਦੇ ਤਹਿਤ ਮਨਰੇਗਾ ਮਜ਼ਦੂਰ ਜਥੇੰਦੀਆਂ ਦੇ ਇਕ ਵਫ਼ਦ ਨੇ ਮਨਰੇਗਾ ਨੂੰ ਮੁੜ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ | ਜਥੇਬੰਦੀਆਂ ਦੇ ਵਫ਼ਦ ਨੇ 'ਜੀ ਰਾਮ ਜੀ' ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ ਪੇਂਡੂ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ | ਮਨੇਰਾ ਬਚਾਓ ਮੋਰਚੇ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਮਨਰੇਗਾ ਕਾਨੂੰਨ ਨੂੰ ਰੱਦ ਕਰਕੇ ਜੀ ਰਾਮ ਜੀ ਲਾਗੂ ਕਰਦੀ ਹੈ ਤਾਂ ਗਰੀਬ ਅਤੇ ਮਜ਼ਦੂਰ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਮਨਰੇਗਾ ਬਚਾਓ ਮੋਰਚਾ ਮਜ਼ਦੂਰਾਂ ਦੇ ਹੱਕਾਂ ਲਈ ਪੂਰੇ ਦੇਸ਼ 'ਚ ਤਿੱਖਾ ਅੰਦੋਲਨ ਕਰੇਗਾ | ਇਸ ਮੌਕੇ ਮਨਰੇਗਾ ਬਚਾਓ ਮੇਰਚੇ ਦੇ ਜ਼ਿਲ੍ਹਾ ਕੌਂਸਲਰ ਤੇ ਸਮਾਜ ਸੇਵਕ ਰਾਜਿੰਦਰ ਸਿੰਘ ਮੰਗਲਾ, ਜ਼ਿਲ੍ਹਾ ਕੌਂਸਲਰ ਅਤੇ ਰਾਸ਼ਟਰੀ ਮਜ਼ਦੂਰ ਕਿਸਾਨ ਮੰਚ ਹਰਿਆਣਾ ਦੇ ਸੂਬਾ ਪ੍ਰਧਾਨ ਕਰਮਜੀਤ ਕੌਰ ਵੈਦਵਾਲਾ, ਪ੍ਰਧਾਨ ਨੱਥੂ ਰਾਮ ਮੇਟ, ਪ੍ਰਧਾਨ ਮੰਗਤ ਰਾਮ ਮੇਟ, ਪ੍ਰਧਾਨ ਭਜਨ ਲਾਲ ਮੇਟ, ਨਥੀ ਦੇਵੀ, ਕਮਲਾ ਦੇਵੀ, ਸਾਵਿਤਰੀ ਦੇਵੀ, ਸ਼ਾਰਦਾ ਦੇਵੀ, ਰਾਮ ਵਿਲਾਸ, ਰਾਜੇਂਦਰ ਪਾਲ, ਸਾਵਿਤਰੀ ਦੇਵੀ, ਕਾਂਤਾ ਦੇਵੀ, ਰਮੇਸ਼ ਦੇਵੀ, ਗੁਰਪ੍ਰੀਤ ਦੇਵੀ ਤੇ ਮਨਰੇਗਾ ਮਜ਼ਦੂਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਹਰਿਆਣਾ ਸਰਕਾਰ ਵਲੋਂ ਜਨਤਾ ਤੇ ਜਾਨਵਰਾਂ ਨੂੰ ਠੰਢ ਤੇ ਸੀਤ ਲਹਿਰ ਤੋਂ ਬਚਾਉਣ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ
Ad Position 24