ਨਵੀਂ ਦਿੱਲੀ, 2 ਜਨਵਰੀ (ਮਿਸਰਦੀਪ ਭਾਟੀਆ)-ਦੁਨੀਆ ਵਿਚ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਰੱਖਿਆ ਅਤੇ ਹਿੰਦੂ ਸਮਾਜ ਨੂੰ ਆਪਣੀ ਸੰਸਕ੍ਰਿਤੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੂਰਬੀ ਦਿੱਲੀ ਦੇ ਏ.ਜੀ.ਸੀ.ਆਰ. ਇਨਕਲੇਵ ਵਿਚ ਪਿਛਲੇ 8 ਦਿਨਾਂ ਤੋਂ ਚਲ ਰਿਹਾ 'ਅਸਟੋਤਰ ਸ਼ਤ ਪਰਾਇਣ ਸ੍ਰੀਮਦ ਭਾਗਵਤ ਮਹਾਂਪੁਰਾਣ ਗਿਆਨ ਯੱਗ' ਉਤਸਵ ਸਮਾਪਤ ਹੋ ਗਿਆ | ਇਹ ਯੱਗ ਮਹਾਂਮੰਡਲਲੇਸ਼ਵਰ ਰਾਮ ਗੋਬਿੰਦ ਦਾਸ ਮਹਾਰਾਜ ਅਤੇ 108 ਕਾਸ਼ੀ, ਅਯੁੱਧਿਆ ਅਤੇ ਮûਰਾ ਦੇ ਉੱਘੇ ਵਿਦਵਾਨਾਂ ਦੀ ਅਗਵਾਈ ਹੇਠ ਹੋਇਆ | ਇਹ ਯੱਗ ਸ਼ਰਧਾਲੂਆਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਦੁਰਲੱਭ ਜੜ੍ਹੀ-ਬੂਟੀਆਂ ਵਾਲੇ ਚੜ੍ਹਾਏ ਚੜ੍ਹਾਉਣ ਨਾਲ ਸਮਾਪਿਤ ਹੋਇਆ |