ਬੰਗਲਾ ਦੇਸ਼ ਸਰਕਾਰ ਨੂੰ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ - ਪੰਮਾ
ਅਜੀਤ ਡੈਸਕ
03-01-2026
ਡਾ. ਪੰਮਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਘੱਟੋ-ਘੱਟ 42 ਹਮਲੇ ਹੋਏ ਹਨ ਅਤੇ 36 ਘਰਾਂ ਨੂੰ ਸਾੜਿਆ ਗਿਆ ਹੈ | ਕਈ ਮੰਦਰਾਂ 'ਤੇ ਹਮਲੇ ਅਤੇ ਜ਼ਮੀਨ ਹੜੱਪਣ ਦੀਆਂ ਘਟਨਾਵਾਂ ਹੋਈਆਂ ਹਨ | ਬੰਗਲਾ ਦੇਸ਼ ਵਿਚ ਯੂਨਸ ਦੀ ਅੰਤਰਿਮ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਦੀ ਹਿੰਸਾ ਵਿਚ ਮੌਤ ਹੋ ਚੁੱਕੀ ਹੈ |
ਡਾ. ਪੰਮਾ ਨੇ ਬੰਗਲਾ ਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਬੰਗਲਾ ਦੇਸ਼ ਸਰਕਾਰ ਨੂੰ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਬੰਗਲਾ ਦੇਸ਼ ਦੀ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰਕਾਰ ਬੰਗਲਾ ਦੇਸ਼ ਵਿਚ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੁੰਦੇ ਰਹੇ ਤਾਂ ਨੈਸ਼ਨਲ ਅਕਾਲੀ ਦਲ ਬੰਗਲਾ ਦੇਸ਼ ਖ਼ਿਲਾਫ਼ ਪ੍ਰਦਰਸ਼ਨ ਕਰੇਗਾ |