ਸਿਰਸਾ, 2 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਵਲੋਂ ਲਾਡੋ ਲਕਸ਼ਮੀ ਯੋਜਨਾ 'ਚ ਨਵੀਆਂ ਸ਼ਰਤਾਂ ਲਾ ਕੇ ਗਰੀਬ, ਮਜ਼ਦੂਰ ਵਰਗ ਤੇ ਪੇਂਡੂ ਅÏਰਤਾ ਨਾਲ ਧੋਖਾ ਕੀਤਾ ਹੈ | ਇਹ ਬਹੁਤ ਹੀ ਨਿੰਦਣਯੋਗ ਤੇ ਸ਼ਰਮਨਾਕ ਹੈ | ਇਹ ਯੋਜਨਾ ਮਹਿਲਾ ਸਸ਼ਕਤੀਕਰਨ ਲਈ ਸ਼ੁਰੂ ਕੀਤੀ ਗਈ ਸੀ ਪਰ ਭਾਜਪਾ ਸਰਕਾਰ ਨੇ ਇਸ 'ਚ ਨਵੀਆਂ ਸ਼ਰਤਾਂ ਲਾ ਗਰੀਬ ਪਰਿਵਾਰਾਂ ਦੀਆਂ ਅÏਰਤਾਂ ਨੂੰ ਇਸ ਸਕੀਮ ਤੋਂ ਵਾਂਝਾ ਕਰ ਦਿੱਤਾ ਹੈ | ਸ਼ੈਲਜਾ ਨੇ ਕਿਹਾ ਕਿ ਸਰਕਾਰ ਆਪਣੀ ਵਚਨਬੱਧਤਾ ਤੋਂ ਮੁੱਕਰ ਗਈ ਹੈ, ਜਿਨ੍ਹਾਂ ਅÏਰਤਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਿੱਤੀ ਸਹਾਇਤਾ ਮਿਲਣੀ ਚਾਹੀਦੀ ਸੀ, ਉਨ੍ਹਾਂ ਤੋਂ ਹੁਣ ਉਨ੍ਹਾਂ ਤੋਂ ਹੁਣ ਉਨ੍ਹਾਂ ਦੇ ਬੱਚਿਆਂ ਦੇ ਅੰਕਾਂ ਬਾਰੇ ਪੁੱਛਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2100 ਰੁਪਏ ਦੀ ਮਾਮੂਲੀ ਸਹਾਇਤਾ ਲਈ ਬੱਚੇ ਦੇ 80 ਫੀਸਦੀ ਅੰਕ ਦੀ ਸ਼ਰਤ ਲਾਗੂ ਕਰਨਾ ਗਰੀਬ, ਮਜ਼ਦੂਰ ਵਰਗ ਤੇ ਪੇਂਡੂ ਅÏਰਤਾਂ ਨਾਲ ਸਿੱਧਾ ਅਨਿਆਂ ਹੈ | ਇਹ ਨੀਤੀ ਇਕ ਅਜਿਹੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜੋ ਅÏਰਤਾਂ ਨੂੰ ਨੀਵਾਂ ਦਿਖਾਉਂਦੀ ਹੈ, ਸਸ਼ਕਤੀਕਰਨ ਨੂੰ ਨਹੀਂ | ਕੁਮਾਰੀ ਸ਼ੈਲਜਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਲਾਡੋ ਲਕਸ਼ਮੀ ਯੋਜਨਾ ਦੇ ਲਾਭ ਬੀ. ਪੀ. ਐਲ. ਪਰਿਵਾਰਾਂ ਦੀਆਂ ਸਾਰੀਆਂ ਅÏਰਤਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਉਪਲਬਧ ਹੋਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨੂੰ ਅੰਕਾਂ ਤੇ ਨਿਯਮਾਂ ਦੇ ਜਾਲ 'ਚ ਫਸਾ ਕੇ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅÏਰਤਾਂ ਨਾਲ ਇਸ ਤਰ੍ਹਾਂ ਵਿਵਹਾਰ ਕਰਦੀ ਰਹੀ ਤਾਂ ਕਾਂਗਰਸ ਪਾਰਟੀ ਪੂਰੀ ਤਾਕਤ ਨਾਲ ਉਨ੍ਹਾਂ ਦੇ ਅਧਿਕਾਰਾਂ ਲਈ ਲੜੇਗੀ |