30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੰਸਦ ਮੈਂਬਰ ਨਵੀਨ ਜਿੰਦਲ ਲੋੜਵੰਦਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ-ਧਰਮਵੀਰ ਸਿੰਘ

Ad Position 21
No active advertisement
ਵਹੀਲ ਚੇਅਰ ਪ੍ਰਦਾਨ ਕਰਦੇ ਹੋਏ | ਤਸਵੀਰ : ਓ. ਪੀ. ਸੈਣੀ <br/> 03-01-2026
ਗੂਹਲਾ ਚੀਕਾ, 2 ਜਨਵਰੀ (ਓ. ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਕੁਰੂਕਸ਼ੇਤਰ ਸੰਸਦੀ ਹਲਕੇ 'ਚ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਵਚਨਬੱਧ ਹਨ¢ ਇਸ ਸੰਬੰਧ 'ਚ ਉਨ੍ਹਾਂ ਨੇ ਪਿੰਡ ਪਿੰਡਰਾਸੀ ਦੇ ਵਸਨੀਕ ਸੁਮਿਤ ਕੁਮਾਰ, ਪਿੰਡ ਚਿੱਬਾ ਦੇ ਵਸਨੀਕ ਬਲਵਾਨ ਸਿੰਘ ਅਤੇ ਬੀਡ ਪਿਪਲੀ ਦੇ ਵਸਨੀਕ ਸੁਰੇਸ਼ ਚੰਦ ਨੂੰ ਵ੍ਹੀਲਚੇਅਰ ਪ੍ਰਦਾਨ ਕੀਤੀਆਂ, ਜੋ ਬਿਮਾਰੀ ਕਾਰਨ ਤੁਰਨ ਤੋਂ ਅਸਮਰੱਥ ਸਨ ਤੇ ਆਰਥਿਕ ਤÏਰ 'ਤੇ ਕਮਜ਼ੋਰ ਸਨ | ਸੁਮਿਤ ਕੁਮਾਰ, ਬਲਵਾਨ ਸਿੰਘ ਤੇ ਸੁਰੇਸ਼ ਚੰਦ, ਤਿੰਨੋਂ ਲੰਬੇ ਸਮੇਂ ਤੋਂ ਬਿਮਾਰੀਆਂ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਤੁਰਨ ਤੇ ਰੋਜ਼ਾਨਾ ਦੇ ਕੰਮ ਕਰਨ ਵਿਚ ਗੰਭੀਰ ਮੁਸ਼ਕਿਲਾਂ ਆ ਰਹੀਆਂ ਹਨ | ਸੀਮਤ ਵਿੱਤੀ ਸਰੋਤਾਂ ਕਾਰਨ, ਉਹ ਆਪਣੇ ਆਪ ਨੂੰ ਵ੍ਹੀਲਚੇਅਰ ਵਰਗੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਵਿਚ ਅਸਮਰੱਥ ਸਨ | ਇਸ ਸਥਿਤੀ ਦੇ ਮੱਦੇਨਜ਼ਰ, ਤਿੰਨਾਂ ਨੇ ਵ੍ਹੀਲਚੇਅਰਾਂ ਲਈ ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਨੂੰ ਇੱਕ ਬੇਨਤੀ ਸੌਂਪੀ | ਜਿਵੇਂ ਹੀ ਇਹ ਮਾਮਲਾ ਸੰਸਦ ਮੈਂਬਰ ਨਵੀਨ ਜਿੰਦਲ ਦੇ ਧਿਆਨ ਵਿਚ ਆਇਆ, ਇਨ੍ਹਾਂ ਤਿੰਨਾਂ ਵਿਅਕਤੀਆਂ ਲਈ ਤੁਰੰਤ ਸਹਾਇਤਾ ਦਾ ਆਦੇਸ਼ ਦਿੱਤਾ ਗਿਆ | ਇਸ ਸੰਬੰਧ ਵਿਚ ਤਿੰਨਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਿੰਦਲ ਹਾਊਸ, ਕੁਰੂਕਸ਼ੇਤਰ ਬੁਲਾਇਆ ਗਿਆ ਤੇ ਅੱਜ ਉਨ੍ਹਾਂ ਨੂੰ ਵ੍ਹੀਲਚੇਅਰ ਸੌਂਪੀਆਂ ਗਈਆਂ | ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਸੰਸਦ ਮੈਂਬਰ ਦਫ਼ਤਰ ਇੰਚਾਰਜ ਤੇ ਸਾਬਕਾ ਆਈ. ਏ. ਐਸ. ਅਧਿਕਾਰੀ ਧਰਮਵੀਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਸਵਸਥ ਕੁਰੂਕਸ਼ੇਤਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਜਿਸ ਦੇ ਤਹਿਤ ਮੋਬਾਈਲ ਮੈਡੀਕਲ ਯੂਨਿਟ ਖੇਤਰ ਵਿਚ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ | ਨਵੀਨ ਜਿੰਦਲ ਫਾਊਾਡੇਸ਼ਨ ਸਮੇਂ-ਸਮੇਂ 'ਤੇ ਸਿਹਤ ਕੈਂਪ ਵੀ ਲਗਾਉਂਦੀ ਹੈ | ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਲੋੜਵੰਦਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਹਨ | ਸੰਸਦ ਮੈਂਬਰ ਦਫ਼ਤਰ ਵਿਚ ਪ੍ਰਾਪਤ ਹੋਈਆਂ ਅਜਿਹੀਆਂ ਅਰਜ਼ੀਆਂ 'ਤੇ ਤੁਰੰਤ ਅਤੇ ਸੰਵੇਦਨਸ਼ੀਲਤਾ ਨਾਲ ਕਾਰਵਾਈ ਕੀਤੀ ਜਾਂਦੀ ਹੈ, ਜਿਸ ਨਾਲ ਲੋੜਵੰਦਾਂ ਲਈ ਸਮੇਂ ਸਿਰ ਰਾਹਤ ਯਕੀਨੀ ਬਣਾਈ ਜਾਂਦੀ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਲੋੜਵੰਦ ਨਾਗਰਿਕਾਂ ਨੂੰ ਅਜਿਹੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਰਹੇਗੀ | ਵ੍ਹੀਲ ਚੇਅਰ ਮਿਲਣ 'ਤੇ, ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦ ਕੀਤਾ | ਇਸ ਮÏਕੇ ਜਨਤਕ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵਿਨੋਦ ਗਰਗ, ਡਾ. ਰਾਜ ਕੁਮਾਰ, ਭੂਸ਼ਣ ਮੰਗਲਾ, ਥਾਨੇਸਰ ਹਲਕਾ ਇੰਚਾਰਜ ਬਲਵਿੰਦਰ ਕੁਮਾਰ, ਸ਼ਾਹਬਾਦ ਮਾਰਕੰਡਾ ਹਲਕਾ ਇੰਚਾਰਜ ਅਜਾਇਬ ਸਿੰਘ, ਰਾਜੇਂਦਰ ਰਾਜਪੂਤ, ਨਿਤੇਸ਼ ਰਾਮਪਾਲ, ਸੁਭਾਸ਼ ਬਰਨਾ, ਰਾਮਕਰਨ, ਅੰਕਿਤ ਗਰਗ, ਮੁਲਤਾਨ ਸਿੰਘ ਅਤੇ ਲਾਭਪਾਤਰੀਆਂ ਦੇ ਪਰਿਵਾਰਕ ਮੈਂਬਰ ਸੰਸਦ ਮੈਂਬਰ ਦਫ਼ਤਰ ਵਿਚ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਲਾਡੋ ਲਕਸ਼ਮੀ ਯੋਜਨਾ 'ਚ ਨਵੀਆਂ ਸ਼ਰਤਾਂ ਲਾਗੂ ਕਰਕੇ ਸਰਕਾਰ ਨੇ ਗਰੀਬ, ਮਜ਼ਦੂਰ ਵਰਗ ਤੇ ਪੇਂਡੂ ਅÏਰਤਾਂ ਨਾਲ ਬੇਇਨਸਾਫ਼ੀ... ਅਗਲੀ ਖ਼ਬਰ ਫਾਇਨਾਂਸ ਕੰਪਨੀ ਨਾਲ ਡੇਢ ਕਰੋੜ ਦਾ ਟਰੈਕਟਰ ਲੋਨ ਘੁਟਾਲਾ, 32 ਟਰੈਕਟਰ ਖੁਰਦ-ਬੁਰਦ
Ad Position 24