26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਖੁਸ਼ਹਾਲੀ ਦਾ ਪ੍ਰਤੀਕ ਹੈ - ਪਰਮਜੀਤ ਸਿੰਘ ਪੰਮਾ

Ad Position 21
No active advertisement
ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਮਿਸਰਦੀਪ ਭਾਟੀਆ)-ਸਦਰ ਬਾਜ਼ਾਰ ਵਿਚ ਬਸੰਤ ਪੰਚਮੀ ਬੜੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਸਦਰ ਬਾਜ਼ਾਰ ਕੁਤੁਬ ਰੋਡ ਵਿਖੇ ਮਿੱਠੇ ਪੀਲੇ ਚੌਲਾਂ ਦਾ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਕਾਰਜਕਾਰੀ ਪ੍ਰਧਾਨ ਚੌਧਰੀ ਯੋਗੇਂਦਰ ਸਿੰਘ, ਜਨਰਲ ਸਕੱਤਰ ਕਮਲ ਕੁਮਾਰ, ਖਜ਼ਾਨਚੀ ਦੀਪਕ ਮਿੱਤਲ, ਗਰੀਨ ਮਾਰਕੀਟ ਸਦਰ ਬਾਜ਼ਾਰ ਦੇ ਜਸਵਿੰਦਰ ਸਿੰਘ, ਰਜਨੀਸ਼ ਕੁਮਾਰ, ਵਰਿੰਦਰ ਆਰੀਆ, ਕੁਲਦੀਪ ਸਿੰਘ, ਰਾਜੇਸ਼ ਕੁਮਾਰ, ਸ਼ੇਖਰ ਕਟਾਰੀਆ, ਕੁਨਾਲ ਡੋਗਰਾ ਅਤੇ ਹੋਰ ਬਹੁਤ ਸਾਰੇ ਵਪਾਰੀਆਂ ਦਾ ਪਰਮਜੀਤ ਸਿੰਘ ਪੰਮਾ ਨੇ ਪੀਲੇ ਪਟਕੇ ਬੰਨ੍ਹ ਕੇ ਸਵਾਗਤ ਕੀਤਾ ਅਤੇ ਇਕ-ਦੂਜੇ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪੀਲੇ ਫੁੱਲਾਂ ਅਤੇ ਗੁਬਾਰਿਆਂ ਨਾਲ ਬਾਜ਼ਾਰ ਨੂੰ ਸਜਾਇਆ ਗਿਆ ਸੀ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਪੀਲੇ ਰੰਗ ਦੇ ਪਟਕੇ ਬੰਨ੍ਹ ਕੇ ਕੀਤਾ ਗਿਆ | ਮਾਂ ਸਰਸਵਤੀ ਦੀ ਪੂਜਾ ਕਰ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਵਪਾਰੀਆਂ ਦੀ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ | ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਸਾਨੂੰ ਕੁਦਰਤ ਨਾਲ ਜੁੜਨ ਅਤੇ ਗਿਆਨ ਦੀ ਦੇਵੀ ਸਰਸਵਤੀ ਦੀ ਪੂਜਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਜਿਥੇ ਬਸੰਤ ਪੰਚਮੀ ਦਾ ਤਿਉਹਾਰ ਵਿਦਿਆਰਥੀਆਂ ਲਈ ਸ਼ੁੱਭ ਮੰਨਿਆ ਜਾਂਦਾ ਹੈ ਉਥੇ ਕਾਰੋਬਾਰੀ ਵੀ ਆਪਣੀ ਭਲਾਈ ਲਈ ਇਸ ਨੂੰ ਧੂਮਧਾਮ ਨਾਲ ਮਨਾਉਂਦੇ ਹਨ | ਇਸ ਦਿਨ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ | ਇਸ ਦਿਨ ਪੀਲੇ ਕੱਪੜੇ ਪਹਿਨੇ ਜਾਂਦੇ ਹਨ ਅਤੇ ਪੀਲੇ ਫੁੱਲਾਂ ਨਾਲ ਪੂਜਾ ਕਰਨ ਤੇ ਮਿੱਠੇ ਪਕਵਾਨ ਬਣਾਉਣ ਦੀ ਪਰੰਪਰਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ ਮੀਂਹ ਤੋਂ ਬਾਅਦ ਤਾਪਮਾਨ ਡਿਗਿਆ, ਤੇਜ਼ ਹਵਾਵਾਂ ਕਾਰਨ ਵਧੀ ਠੰਢ ਅਗਲੀ ਖ਼ਬਰ ਫਾਰੂਕੀ ਕਿਸੇ ਅੰਦੋਲਨ ਜਾਂ ਸੰਗਠਨ ਨਾਲ ਜੁੜੇ ਬਿਨਾਂ ਇਕ ਅੰਦੋਲਨ ਤੇ ਸੰਗਠਨ ਬਣ ਗਏ-ਅਲੀ ਅਹਿਮਦ ਫਾਤਮੀ
Ad Position 24