26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਦਿੱਲੀ ਵਿਚ ਗੁਲਾਬ ਵੇਚ ਰਹੀ 11 ਸਾਲ ਦੀ ਬੱਚੀ ਨਾਲ ਜਬਰ-ਜਨਾਹ, ਦੋਸ਼ੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਮਿਸਰਦੀਪ ਭਾਟੀਆ)-ਕੇਂਦਰੀ ਦਿੱਲੀ ਦੇ ਪ੍ਰਸਾਦ ਨਗਰ ਇਲਾਕੇ ਵਿਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ | ਟੈ੍ਰਫ਼ਿਕ ਸਿਗਨਲ 'ਤੇ ਗੁਲਾਬ ਵੇਚ ਰਹੀ ਇਕ 11 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜੰਗਲ ਵਿਚ ਲਿਜਾਇਆ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ ਗਿਆ | ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਦੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਈ-ਰਿਕਸ਼ਾ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਖੌਫ਼ਨਾਕ ਵਾਰਦਾਤ 11 ਜਨਵਰੀ ਨੂੰ ਵਾਪਰੀ | ਪੀੜਤ ਲੜਕੀ ਪ੍ਰਸਾਦ ਨਗਰ ਇਲਾਕੇ ਵਿਚ ਲਾਲ ਬੱਤੀ 'ਤੇ ਗੁਲਾਬ ਵੇਚ ਰਹੀ ਸੀ | ਪੁਲਿਸ ਦੇ ਅਨੁਸਾਰ, ਲਗਭਗ 40 ਸਾਲ ਦੇ ਦੋਸ਼ੀ ਦੁਰਗੇਸ਼ ਨੇ ਯਾਤਰੀਆਂ ਨੂੰ ਛੱਡਣ ਤੋਂ ਬਾਅਦ ਆਪਣਾ ਈ-ਰਿਕਸ਼ਾ ਬੱਚੀ ਦੇ ਪਾਸ ਰੋਕਿਆ | ਜਦੋਂ ਬੱਚੀ ਫੁੱਲ ਵੇਚਣ ਲਈ ਉਸਦੇ ਪਾਸ ਆਈ ਤਾਂ ਦੋਸ਼ੀ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਉਸਦੇ ਸਾਰੇ ਗੁਲਾਬ ਵਿਕਵਾ ਦੇਵੇਗਾ | ਮਾਸੂਮ ਬੱਚੀ ਉਸਦੀਆਂ ਗੱਲਾਂ ਵਿਚ ਫਸ ਗਈ ਅਤੇ ਰਿਕਸ਼ੇ ਵਿਚ ਬੈਠ ਗਈ | ਦੋਸ਼ੀ ਬੱਚੀ ਨੂੰ ਪੋ੍ਰਫ਼ੈਸਰ ਰਾਮਨਾਥ ਵਿਜ ਮਾਰਗ ਦੇ ਨੇੜੇ ਇਕ ਸੁੰਨਸਾਨ ਜੰਗਲ ਵਿਚ ਲੈ ਗਿਆ, ਜਿੱਥੇ ਉਸਨੇ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ | ਘਟਨਾ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ ਅਤੇ ਖੂਨ ਨਾਲ ਲੱਥ-ਪੱਥ ਉਥੇ ਹੀ ਪਈ ਰਹੀ | ਪੁਲਿਸ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਮਿ੍ਤਕ ਸਮਝ ਕੇ ਮੌਕੇ ਤੋਂ ਫਰਾਰ ਹੋ ਗਿਆ | ਹੋਸ਼ ਵਿਚ ਆਉਣ ਤੋਂ ਬਾਅਦ ਬੱਚੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ ਜਿਸ ਤੋਂ ਬਾਅਦ ਉਸਦੇ ਪੇ੍ਰਸ਼ਾਨ ਪਰਿਵਾਰ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਬੱਚੀ ਦੇ ਲਾਪਤਾ ਹੋਣ ਤੋਂ ਲੈ ਕੇ ਜੰਗਲ ਤੱਕ 15 ਰਸਤਿਆਂ 'ਤੇ ਲੱਗੇ 300 ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ | ਇਕ ਫੁਟੇਜ ਵਿਚ ਬੱਚੀ ਨੂੰ ਇਕ ਈ-ਰਿਕਸ਼ਾ ਵਿਚ ਸਵਾਰ ਹੁੰਦੇ ਦੇਖਿਆ ਗਿਆ | ਰਿਕਸ਼ਾ ਦੇ ਰਜਿਸਟੇ੍ਰਸ਼ਨ ਨੰਬਰ ਦੇ ਜ਼ਰੀਏ ਪੁਲਿਸ ਦੋਸ਼ੀ ਦੁਰਗੇਸ਼ ਤੱਕ ਪਹੁੰਚੀ ਅਤੇ ਉਸੇ ਦਿਨ ਉਸ ਨੂੰ ਗਿ੍ਫ਼ਤਾਰ ਕਰ ਲਿਆ |
ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲ ਕੀਤਾ ਕਿ ਉਹ ਕਾਫ਼ੀ ਸਮੇਂ ਤੋਂ ਸਿਗਨਲ 'ਤੇ ਬੱਚੀ ਨੂੰ ਦੇਖ ਰਿਹਾ ਸੀ ਅਤੇ ਉਸਨੇ ਪਹਿਲਾਂ ਤੋਂ ਹੀ ਉਸ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰੱਖੀ ਸੀ | ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਖੂਨ ਨਾਲ ਲੱਥ-ਪੱਥ ਕੱਪੜੇ ਅਤੇ ਹੋਰ ਸਬੂਤ ਬਰਾਮਦ ਕੀਤੇ | ਪੁਲਿਸ ਨੇ ਦੋਸ਼ੀ ਦੇ ਖਿਲਾਫ਼ ਅਗਵਾ, ਜਬਰ-ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਫਿਲਹਾਲ ਬੱਚੀ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ | ਉਸ ਨੂੰ ਕਾਊਾਸਿਲੰਗ ਦਿੱਤੀ ਜਾ ਰਹੀ ਹੈ | ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆਈ.ਆਈ.ਟੀ. ਮਦਰਾਸ ਦੇ ਸਵੈਮ ਪਲੱਸ ਵਲੋਂ ਹਿੰਦੀ ਵਿਚ 'ਏ.ਆਈ. ਫਾਰ ਆਲ' ਕੋਰਸ ਸ਼ੁਰੂ ਅਗਲੀ ਖ਼ਬਰ ਦਿੱਲੀ ਵਿਚ ਮੀਂਹ ਤੋਂ ਬਾਅਦ ਤਾਪਮਾਨ ਡਿਗਿਆ, ਤੇਜ਼ ਹਵਾਵਾਂ ਕਾਰਨ ਵਧੀ ਠੰਢ
Ad Position 24