ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਸਮਾ ਨੇ ਪੋਸਟਰ ਮੇਕਿੰਗ ਤੇ ਕਸ਼ਿਸ਼ ਨੇ ਲੇਖ ਲਿਖਣ ਦੇ ਮੁਕਾਬਲੇ 'ਚ ਮਾਰੀ ਬਾਜ਼ੀ <br/>

Ad Position 21
No active advertisement
ਡੀ. ਏ. ਵੀ. ਗਰਲਜ਼ ਕਾਲਜ ਵਿਖੇ 'ਰਾਸ਼ਟਰੀ ਵੋਟਰ ਦਿਵਸ' ਅਤੇ 'ਰਾਸ਼ਟਰੀ ਬਾਲੜੀ ਦਿਵਸ' ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ | ਤਸਵੀਰ : ਨਿਮਰ <br/> 25-01-2026
ਯਮੁਨਾਨਗਰ, 24 ਜਨਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਕਾਨੂੰਨੀ ਸਾਖਰਤਾ ਸੈੱਲ, ਰਾਜਨੀਤੀ ਸ਼ਾਸਤਰ ਵਿਭਾਗ ਤੇ ਸਮਾਜ ਸ਼ਾਸਤਰ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਰਾਸ਼ਟਰੀ ਵੋਟਰ ਦਿਵਸ' ਤੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ, ਕਾਨੂੰਨੀ ਸਾਖਰਤਾ ਸੈੱਲ ਕਨਵੀਨਰ ਡਾ. ਸ਼ਿਖਾ ਸੈਣੀ ਤੇ ਸਮਾਜ ਸ਼ਾਸਤਰ ਵਿਭਾਗ ਦੀ ਮੁਖੀ ਪਿ੍ਆ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ, ਜਦਕਿ ਇਤਿਹਾਸ ਵਿਭਾਗ ਦੀ ਮੁਖੀ ਡਾ. ਅਮਨਪ੍ਰੀਤ ਕੌਰ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ | ਇਸ ਮੌਕੇ ਡਾ. ਕਿਰਨ ਸ਼ਰਮਾ ਤੇ ਵਿਕਾਸ ਵਾਲੀਆ ਨੂੰ ਜਿਊਰੀ 'ਚ ਸ਼ਾਮਿਲ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਲੋਕਤੰਤਰੀ ਪ੍ਰਕਿਰਿਆ, ਵੋਟ ਪਾਉਣ ਦੀ ਮਹੱਤਤਾ ਤੇ ਜ਼ਿੰਮੇਵਾਰ ਨਾਗਰਿਕਾਂ ਵਜੋਂ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ | ਇਸ ਦੌਰਾਨ ਬੀ. ਕਾਮ ਦੇ ਅੰਤਿਮ ਸਾਲ ਦੀ ਅਸ਼ਮਿਤਾ ਚੌਹਾਨ ਨੇ ਨਵੀਨਤਾ ਰਾਹੀਂ ਸਿੱਖਿਆ ਦਾ ਅਧਿਕਾਰ, ਸਟਾਰਟਅੱਪਸ ਦੀ ਭੂਮਿਕਾ ਅਤੇ ਸਮਾਜਿਕ ਉੱਦਮਤਾ ਵਿਸ਼ੇ 'ਤੇ ਆਪਣੇ ਵਿਚਾਰ ਰੱਖਦਿਆਂ ਦੱਸਿਆ ਕਿ ਕਿਵੇਂ ਨਵੀਨਤਾ, ਸਟਾਰਟਅੱਪ ਸੱਭਿਆਚਾਰ ਅਤੇ ਸਮਾਜਿਕ ਉੱਦਮਤਾ ਸਿੱਖਿਆ ਦੇ ਅਧਿਕਾਰ ਨੂੰ ਮਜ਼ਬੂਤ ਕਰ ਸਕਦੇ ਹਨ | ਇਸ ਤੋਂ ਇਲਾਵਾ ਬੀ. ਐੱਸ. ਸੀ. ਦੇ ਅੰਤਿਮ ਸਾਲ ਦੀ ਓਜਸਵੀ ਵਰਮਾ ਨੇ ਵੀ ਵਿਦਿਆਰਥਣਾਂ ਦੀ ਭੂਮਿਕਾ, ਤਕਨਾਲੋਜੀ ਤੇ ਸਮਾਜਿਕ ਤਬਦੀਲੀ ਵਿਚਕਾਰ ਸੰਬੰਧ ਬਾਰੇ ਆਪਣੇ ਵਿਚਾਰ ਰੱਖੇ | ਇਸ ਦੌਰਾਨ ਰਾਸ਼ਟਰੀ ਬਾਲੜੀ ਦਿਵਸ ਨੂੰ ਮੁੱਖ ਰੱਖਦਿਆਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ, ਜਿਸ ਦੌਰਾਨ ਵਿਦਿਆਰਥਣਾਂ ਨੇ ਲੜਕੀਆਂ ਦੇ ਅਧਿਕਾਰ, ਸਿੱਖਿਆ, ਬਰਾਬਰ ਮੌਕੇ ਤੇ ਮਹਿਲਾ ਸਸ਼ਕਤੀਕਰਨ ਵਰਗੇ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਮੁਕਾਬਲੇ 'ਚ ਬੀ. ਏ. ਦੇ ਅੰਤਿਮ ਸਾਲ ਦੀ ਵਿਦਿਆਰਥਣ ਆਸਮਾ ਨੇ ਪਹਿਲਾ, ਖੁਸ਼ੀ ਨੇ ਦੂਜਾ ਤੇ ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਦੌਰਾਨ ਲੋਕ ਪ੍ਰਸ਼ਾਸਨ ਵਿਭਾਗ ਤੇ ਇਤਿਹਾਸ ਵਿਭਾਗ ਨੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ 'ਪਰਾਕ੍ਰਮ ਦਿਵਸ' ਵਜੋਂ ਮਨਾਇਆ | ਇਸ ਮੌਕੇ ਲੇਖ ਲਿਖਣ ਦਾ ਮੁਕਾਬਲਾ ਵੀ ਕਰਵਾਇਆ, ਜਿਸ ਦੌਰਾਨ ਬੀ. ਏ. ਦੇ ਦੂਜੇ ਸਾਲ ਦੀ ਵਿਦਿਆਰਥਣ ਕਸ਼ਿਸ਼ ਨੇ ਪਹਿਲਾ ਤੇ ਦੀਪਾਂਸ਼ੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਨੀਤੂ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਟੋਹਾਣੇ ਦੇ ਨਵੇਂ ਬੱਸ ਅੱਡੇ ਤੋਂ ਛੇਤੀ ਹੀ ਬੱਸਾਂ ਚੱਲਣੀਆਂ ਹੋਣਗੀਆਂ ਸ਼ੁਰੂ <br/> ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ 'ਭਾਰਤੀ ਇਤਿਹਾਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੂਮਿਕਾ' ਬਾਰੇ ਭਾਸ਼ਨ ਕਰਵਾਇਆ <...
Ad Position 24
No active advertisement