16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਟੋਹਾਣੇ ਦੇ ਨਵੇਂ ਬੱਸ ਅੱਡੇ ਤੋਂ ਛੇਤੀ ਹੀ ਬੱਸਾਂ ਚੱਲਣੀਆਂ ਹੋਣਗੀਆਂ ਸ਼ੁਰੂ <br/>

Ad Position 21
repet_subhas-goyals [Copy P29]
ਟੋਹਾਣਾ ਦਾ ਨਵਾਂ ਬਣਿਆ ਬੱਸ ਅੱਡਾ ਜੋ ਛੇਤੀ ਚਾਲੂ ਹੋਣ ਜਾ ਰਿਹਾ ਹੈ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 25-01-2026
ਟੋਹਾਣਾ/ਜਾਖ਼ਲ, 24 ਜਨਵਰੀ (ਮਨਜੀਤ ਸਿੰਘ)-ਟੋਹਾਣੇ ਦੇ ਨਵੇਂ ਬੱਸ ਅੱਡੇ ਦਾ ਉਦਘਾਟਨ ਹੋ ਗਿਆ | ਹੁਣ ਟੋਹਾਣਾ ਦੇ ਪੁਰਾਣੇ ਬੱਸ ਅੱਡੇ ਦਾ ਸਾਮਾਨ ਨਵੇਂ ਬੱਸ ਅੱਡੇ 'ਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੈ | ਜਲਦੀ ਹੀ ਨਵੇਂ ਬੱਸ ਅੱਡੇ ਤੋਂ ਬੱਸਾਂ ਵੀ ਚੱਲਣੀਆਂ ਸ਼ੁਰੂ ਹੋ ਜਾਣਗੀਆਂ | ਸੁੰਨ-ਮਸਾਨ ਪਿਆ ਟੋਹਾਣੇ ਦਾ ਨਵਾਂ ਬੱਸ ਅੱਡਾ ਜਿਸ ਵਿਚ ਕੁੱਝ ਦਿਨਾਂ ਬਾਅਦ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ | ਟੋਹਾਣਾ ਦੇ ਨਵੇਂ ਬਣੇ ਬੱਸ ਅੱਡੇ ਸੰਬੰਧੀ ਸਰਕਾਰ ਵਿਰੋਧੀ ਆਗੂਆਂ ਵਲੋਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਇਹ ਤਾਂ ਸਿਰਫ਼ ਦਿਖਾਵੇ ਲਈ ਇਮਾਰਤ ਬਣੀ ਹੈ, ਇਥੋਂ ਬੱਸਾਂ ਨਹੀਂ ਚੱਲਣ ਲੱਗੀਆਂ | ਨਵੇਂ ਬੱਸ ਅੱਡੇ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਵੀ ਆਉਣਗੀਆਂ ਕਿਉਂਕਿ ਬੱਸ ਅੱਡਾ ਸ਼ਹਿਰ ਤੋਂ ਦੂਰ ਹੋਣ ਕਰ ਕੇ ਲੋਕਾਂ ਨੂੰ ਪੈਦਲ ਚੱਲਣਾ, ਸ਼ਹਿਰ ਵੱਲ ਨੂੰ ਆਉਣਾ ਕੁੱਝ ਅÏਖਾ ਹੋਵੇਗਾ | ਨਵੇਂ ਬੱਸ ਅੱਡੇ ਦੇ ਚੱਲਣ ਨਾਲ ਕਈਆਂ ਨੂੰ ਰੁਜ਼ਗਾਰ ਵੀ ਮਿਲੇਗਾ ਜਿਵੇਂ ਆਟੋ ਵਾਲੇ, ਬੱਸ ਅੱਡੇ ਦੇ ਲਾਗੇ ਦੁਕਾਨਾਂ ਵਾਲਿਆਂ ਲੋਕਾਂ ਤੇ ਹੋਰਨਾਂ ਨੂੰ | ਨਵੇਂ ਬੱਸ ਅੱਡੇ ਦੇ ਆਸ ਪਾਸ ਪ੍ਰਾਪਰਟੀ ਦੇ ਰੇਟ ਵੀ ਵਧਣਗੇ | ਨਵੇਂ ਬੱਸ ਅੱਡੇ ਤੋਂ ਹਰਿਆਣੇ ਅਤੇ ਦੇਸ਼ ਦੇ ਬਾਕੀ ਸੂਬਿਆਂ ਨੂੰ ਬੱਸਾਂ ਦੀ ਸਰਵਿਸ ਜਲਦੀ ਹੀ ਸ਼ੁਰੂ ਹੋ ਜਾਵੇਗੀ | ਇਸ ਸੰਬੰਧੀ ਵਿਭਾਗ ਵਲੋਂ ਪੱਤਰ ਵੀ ਜਾਰੀ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਰਕਾਰ ਨੇ ਬੁਢਾਪਾ ਪੈਨਸ਼ਨ ਨੂੰ ਹੱਕ ਤੋਂ ਦਾਨ 'ਚ ਬਦਲ ਦਿੱਤਾ-ਨਿਸ਼ਾਨ ਸਿੰਘ ਟੋਹਾਣਾ ਅਗਲੀ ਖ਼ਬਰ ਆਸਮਾ ਨੇ ਪੋਸਟਰ ਮੇਕਿੰਗ ਤੇ ਕਸ਼ਿਸ਼ ਨੇ ਲੇਖ ਲਿਖਣ ਦੇ ਮੁਕਾਬਲੇ 'ਚ ਮਾਰੀ ਬਾਜ਼ੀ <br/>
Ad Position 24