02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਨੂ ਦੁਆਰਾ ਦਿੱਲੀ 'ਚ ਹਿੰਸਾ ਭੜਕਾਉਣ ਦੀ ਦਿੱਤੀ ਧਮਕੀ ਦੀ ਸਖ਼ਤ ਨਿਖੇਧੀ-ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ

Ad Position 21
No active advertisement
ਅਜੀਤ ਡੈਸਕ 25-01-2026
ਨਵੀਂ ਦਿੱਲੀ, 24 ਜਨਵਰੀ (ਜਗਤਾਰ ਸਿੰਘ)-ਖ਼ਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਵਲੋਂ ਗਣਤੰਤਰਤਾ ਦਿਵਸ ਮੌਕੇ ਦਿੱਲੀ 'ਚ ਹਿੰਸਾ ਭੜਕਾਉਣ ਦੀ ਦਿੱਤੀ ਗਈ ਧਮਕੀ ਦੀ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਨੇ ਸਖ਼ਤ ਨਿਖੇਧੀ ਕੀਤੀ ਹੈ ¢ ਸੰਸਥਾ ਦੇ ਜਨਰਲ ਸਕੱਤਰ ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਇਸ ਮਾਮਲੇ 'ਚ ਪੰਨੂ ਦੇ ਖ਼ਿਲਾਫ਼ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ ¢ ਕਿਉਂਕਿ ਪੰਨੂ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਦਿੱਲੀ ਵਿਚ ਹਿੰਸਾ ਭੜਕਾਉਣ ਦੀ ਧਮਕੀ ਦਿੱਤੀ ਗਈ ਹੈ | ਇਸੇ ਕਰਕੇ ਦਿੱਲੀ ਪੁਲਿਸ ਨੇ ਪੰਨੂ 'ਤੇ ਭਾਰਤ ਵਿਰੁੱਧ ਸਾਜ਼ਿਸ਼ ਰਚਣ ਅਤੇ ਦੇਸ਼ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ | ਸ. ਬਖ਼ਸ਼ੀ ਨੇ ਕਿਹਾ ਕਿ ਪੰਨੂ ਦੁਆਰਾ ਵੀਡੀਓ ਰਾਹੀਂ ਦਿੱਲੀ 'ਚ ਹਿੰਸਾ ਫੈਲਾਉਣ ਦੀ ਧਮਕੀ ਸਿੱਧੇ ਰੂਪ ਵਿਚ ਭਾਰਤ ਵਿਰੋਧੀ ਹਰਕਤ ਹੈ, ਜਿਸ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਪੰਨੂ ਵਰਗੇ ਵੱਖਵਾਦੀ ਆਗੂਆਂ ਨੂੰ ਭਾਰਤ ਦੇ ਸਿੱਖਾਂ ਤੋਂ ਮਦਦ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਭਾਰਤ 'ਚ ਸਿੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਇੱਥੇ ਦਾ ਸਿੱਖ ਸਮਾਜ ਖਾਲਿਸਤਾਨੀ ਸਮਰਥਕਾਂ ਦੀ ਕੋਈ ਮਦਦ ਕਰੇਗਾ | ਸ. ਬਖ਼ਸ਼ੀ ਨੇ ਕੇਂਦਰ ਨੂੰ ਵੀ ਅਪੀਲ ਕੀਤੀ ਹੈ ਕਿ ਵਿਦੇਸ਼ਾਂ 'ਚ ਬੈਠ ਕੇ ਭਾਰਤ ਵਿਰੋਧੀ ਬਿਆਨ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐਮ. ਯੂ. ਐੱਚ. ਜੈਨ ਗਲੋਬਲ ਸਕੂਲ ਟੋਹਾਣਾ ਨੇ ਬਸੰਤ ਪੰਚਮੀ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਨੂ ਦੁਆਰਾ ਦਿੱਲੀ 'ਚ ਹਿੰਸਾ ਭੜਕਾਉਣ ਦੀ ਦਿੱਤੀ ਧਮਕੀ ਦੀ ਸਖ਼ਤ ਨਿਖੇਧੀ-ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ
Ad Position 24
No active advertisement