03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਦਨ ਵਿਖੇ ਡਾ. ਕੋਮਲ ਜੇ.ਬੀ. ਸਿੰਘ ਦੀ ਕਸ਼ਮੀਰੀ ਸਿੱਖਾਂ ਬਾਰੇ ਲਿਖੀ ਪੁਸਤਕ 'ਤੇ ਚਰਚਾ

Ad Position 21
No active advertisement
ਅਜੀਤ ਡੈਸਕ 25-01-2026
ਨਵੀਂ ਦਿੱਲੀ, 24 ਜਨਵਰੀ (ਮਿਸਰਦੀਪ ਭਾਟੀਆ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਮਹੀਨਾਵਾਰ ਪੁਸਤਕ ਚਰਚਾ ਦੇ ਤਹਿਤ ਇਸ ਵਾਰ ਡਾ. ਕੋਮਲ ਜੇ.ਬੀ. ਸਿੰਘ ਦੀ ਪੁਸਤਕ ‘9nvisible Minority : The 8istory, Society and Politics of Sikhs in Kashmir’’ 'ਤੇ ਚਰਚਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਮਾਨਵ ਵਿਗਿਆਨ ਵਿਭਾਗ ਦੇ ਡਾ. ਚਕ੍ਰਵਰਤੀ ਮਹਾਜਨ ਅਤੇ ਗ੍ਰੇਟਰ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਓਬਰਾਏ ਹਾਜ਼ਰ ਸਨ | ਇਸ ਚਰਚਾ 'ਚ ਪੁਸਤਕ ਦੀ ਲੇਖਿਕਾ ਡਾ. ਕੋਮਲ ਜੇ.ਬੀ. ਸਿੰਘ ਵੀ ਹਾਜ਼ਰ ਸਨ |
ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਵਕਤਿਆਂ ਬਾਰੇ ਸੰਖੇਪ ਜਾਣ-ਪਛਾਣ ਕਰਾਉਂਦਿਆਂ ਸਭ ਨੂੰ 'ਜੀ ਆਇਆਂ' ਕਿਹਾ | ਉਪਰੰਤ ਸਦਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਖ਼ਸ਼ੀਸ਼ ਸਿੰਘ ਸਿੱਧੂ ਨੇ ਕਸ਼ਮੀਰ ਦੇ ਸਿੱਖਾਂ ਬਾਰੇ ਲਿਖੀ ਇਸ ਪੁਸਤਕ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ | ਵਕਤਾ ਸੁਰਿੰਦਰ ਸਿੰਘ ਓਬਰਾਏ ਨੇ ਆਪਣੇ ਸੰਬੋਧਨ ਵਿਚ ਪੁਸਤਕ ਵਿਚ ਵਰਣਿਤ ਕਸ਼ਮੀਰ ਦੇ ਸਿੱਖ ਭਾਈਚਾਰੇ ਦੀ ਗੱਲ ਉਨ੍ਹਾਂ ਦੇ ਇਤਿਹਾਸ ਤੇ ਮੌਜੂਦਾ ਸੰਦਰਭ ਵਿਚ ਕੀਤੀ | ਉਨ੍ਹਾਂ ਸਿੱਖਾਂ ਦੀ ਤ੍ਰਾਸਦਿਕ ਸਥਿਤੀ ਦਾ ਵਰਣਨ ਕਰਦਿਆਂ ਚਿੱਟੀ ਸਿੰਘਪੁਰਾ ਵਿਚ ਹੋਏ ਸਿੱਖ ਕਤਲੇਆਮ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਿਸ ਦਾ ਇਨਸਾਫ਼ ਅੱਜ ਤੱਕ ਨਹੀਂ ਮਿਲਿਆ ਤੇ ਤਮਾਮ ਅਪੀਲਾਂ ਤੇ ਕੋਸ਼ਿਸ਼ਾਂ ਦੇ ਬਾਵਜੂਦ ਸਾਜਿਸ਼ਕਰਤਾ ਬਾਰੇ ਵੀ ਕੋਈ ਖੁਲਾਸਾ ਅਜੇ ਤੱਕ ਨਹੀਂ ਹੋ ਸਕਿਆ | ਵਕਤਾ ਅਨੁਸਾਰ ਕਸ਼ਮੀਰ ਦੇ ਇਨ੍ਹਾਂ ਹਾਲਾਤਾਂ ਦਾ ਹੀ ਨਤੀਜਾ ਹੈ ਕਿ ਉਥੋਂ ਭਾਈਚਾਰਾ ਮੂਕ ਪ੍ਰਵਾਸ ਵੱਲ ਰੁਚਿਤ ਹੈ | ਵਕਤਾ ਅਨੁਸਾਰ ਇਸ ਸਭ ਕੁਝ ਲਈ ਕਿਤੇ ਨਾ ਕਿਤੇ ਸਿੱਖਾਂ ਦੀ ਕੋਈ ਰਾਜਨੀਤਕ ਪਛਾਣ ਦਾ ਨਾ ਹੋਣਾ ਤੇ ਆਪਸੀ ਇਤਫ਼ਾਕ ਦੀ ਅਣਹੋਂਦ ਵੀ ਜ਼ਿੰਮੇਵਾਰ ਹੈ | ਉਨ੍ਹਾਂ ਅਨੁਸਾਰ ਜ਼ਿਆਦਾਤਰ ਸਿੱਖ ਖੇਤੀਬਾੜੀ ਅਤੇ ਆਪਣਾ ਕੰਮਕਾਜ ਵਪਾਰ ਆਦਿਕ ਕਰਦੇ ਹਨ ਤੇ ਸਰਕਾਰੀ ਨੌਕਰੀਆਂ 'ਚ ਸ਼ਮੂਲੀਅਤ ਨਿਗੂਣੀ ਹੈ | ਦੂਜੇ ਵਕਤਾ ਡਾ. ਚਕ੍ਰਵਰਤੀ ਮਹਾਜਨ ਨੇ ਲੇਖਿਕਾ ਰਾਹੀਂ ਬਹੁਤ ਮਿਹਨਤ ਨਾਲ ਲਿਖੀ ਇਸ ਪੁਸਤਕ ਨੂੰ ਇਸ ਵਿਸ਼ੇ 'ਤੇ ਲਿਖੀ ਇਕ ਅਜਿਹੀ ਰਚਨਾ ਕਿਹਾ ਹੈ ਜਿਸ ਵਿਚੋਂ ਸਾਨੂੰ ਕਸ਼ਮੀਰੀ ਸਿੱਖਾਂ ਬਾਰੇ ਵਿਸਤਿ੍ਤ ਤੇ ਪ੍ਰਮਾਣਿਕ ਜਾਣਕਾਰੀ ਹਾਸਿਲ ਹੁੰਦੀ ਹੈ | ਉਨ੍ਹਾਂ ਇਤਿਹਾਸ ਵਿਚ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਥੋਂ ਦੇ ਬ੍ਰਾਹਮਣਾਂ ਤੋਂ ਸਿੱਖੀ ਵਿਚ ਤਬਦੀਲ ਹੋਏ ਸਿੱਖਾਂ ਨੂੰ ਇਥੋਂ ਦੇ ਜ਼ਮੀਨੀ ਬਾਸ਼ਿੰਦੇ ਦੱਸਦਿਆਂ ਉਨ੍ਹਾਂ ਦੀ ਸਥਿਤੀ ਅਤੇ ਸੀਮਾਵਾਂ ਦਾ ਜ਼ਿਕਰ ਕੀਤਾ | ਉਨ੍ਹਾਂ ਅਨੁਸਾਰ ਪੁਸਤਕ ਵਿਚ 47, 84, 89 ਅਤੇ ਵੱਖ-ਵੱਖ ਸਮੇਂ ਹੋਈਆਂ ਵਾਰਦਾਤਾਂ ਵਿਚ ਮਾਰੇ ਗਏ ਸਿੱਖਾਂ ਦੀ ਜਾਣਕਾਰੀ ਦਿੰਦਿਆਂ ਸਿੱਖਾਂ ਦੇ ਚੜ੍ਹਦੀ ਕਲਾ ਦੇ ਸੰਕਲਪ ਅਤੇ ਜਾਤਮੁਕਤ ਹੋਂਦ ਦੀ ਗੱਲ ਕੀਤੀ ਅਤੇ ਨਾਲ ਸਿੱਖ ਨੌਜਵਾਨਾਂ ਦੀਆਂ ਭਵਿੱਖੀ ਚਿੰਤਾਵਾਂ ਨੂੰ ਵੀ ਉਭਾਰਿਆ | ਇਸ ਤੋਂ ਬਾਅਦ ਸਰੋਤਿਆਂ ਵਲੋਂ ਉਥੋਂ ਦੀ ਪੰਜਾਬੀ ਭਾਸ਼ਾ, ਪਛਾਣ, ਖਾਣੇ, ਰੁਜ਼ਗਾਰ ਸੰਬੰਧੀ ਉਠਾਏ ਸਵਾਲਾਂ ਦੇ ਲੇਖਿਕਾ ਵਲੋਂ ਪੁਸਤਕ ਦੇ ਆਧਾਰ 'ਤੇ ਤਸੱਲੀਬਖ਼ਸ਼ ਉੱਤਰ ਦਿੱਤੇ ਗਏ | ਆਖੀਰ ਵਿਚ ਲੇਖਿਕਾ ਨੇ ਪੁਸਤਕ ਸੰਬੰਧੀ ਚਰਚਾ ਲਈ ਸਦਨ ਦਾ ਧੰਨਵਾਦ ਕੀਤਾ | ਸਦਨ ਦੀ ਜਨਰਲ ਸਕੱਤਰ ਡਾ. ਕਿਰਨਜੀਤ ਕੌਰ ਸੇਠੀ ਨੇ ਲੇਖਿਕਾ ਨੂੰ ਅਜਿਹੇ ਘਾਲਣਾ ਭਰਪੂਰ ਉੱਦਮ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਵਿਚ ਪਹੁੰਚੇ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ, ਡਾਇਰੈਕਟਰ ਡਾ. ਜਸਵਿੰਦਰ, ਪ੍ਰੋ. ਅੰਮਿ੍ਤ ਬਸਰਾ, ਪਰਮਪਾਲ ਸੋਢੀ, ਡਾ. ਗੁਰਪ੍ਰੀਤ ਮਹਾਜਨ, ਡਾ. ਹਰਮੀਤ ਸਿੰਘ, ਡਾ. ਆਦਿੱਤਿਆ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਨੇ ਗਣਤੰਤਰ ਦਿਵਸ ਮਨਾਉਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਹਾਰਾਸ਼ਟਰ ਵਿਚ 59ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 26 ਤੱਕ
Ad Position 24
No active advertisement