16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰਾਦੌਰ 'ਚ ਪੰਜਵਾਂ ਮੁਫ਼ਤ ਸਿਹਤ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਪ੍ਰੋਗਰਾਮ ਦੇ ਵੱਖ-ਵੱਖ ਦਿ੍ਸ਼ | ਤਸਵੀਰ : ਓ. ਪੀ. ਸੈਣੀ <br/> 01-02-2026
ਗੂਹਲਾ ਚੀਕਾ, 31 ਜਨਵਰੀ (ਓ. ਪੀ. ਸੈਣੀ)-ਕੁਰੂਕਸ਼ੇਤਰ ਸੰਸਦੀ ਹਲਕਾ ਸਸ਼ਕਤੀਕਰਨ ਮੁਹਿੰਮ ਤਹਿਤ ਸਿਹਤ ਸੇਵਾਵਾਂ ਦੇ ਵਿਸਥਾਰ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਸੰਸਦ ਮੈਂਬਰ ਨਵੀਨ ਜਿੰਦਲ ਤੋਂ ਪ੍ਰੇਰਿਤ ਅਤੇ ਮਾਰਗਦਰਸ਼ਨ ਵਿਚ, ਰਾਦੌਰ ਹਲਕੇ 'ਚ ਪੰਜਵਾਂ ਮੁਫ਼ਤ ਸਿਹਤ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ | ਕੈਂਪ ਸਰਕਾਰੀ ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ ਰਾਦੌਰ ਵਿਖੇ ਸਮਾਪਤ ਹੋਇਆ | ਕੈਂਪ ਦੌਰਾਨ ਨਾਗਰਿਕਾਂ ਨੂੰ ਵੱਖ-ਵੱਖ ਬਿਮਾਰੀਆਂ ਲਈ ਮੁਫ਼ਤ ਡਾਕਟਰੀ ਜਾਂਚ, ਜ਼ਰੂਰੀ ਦਵਾਈਆਂ ਤੇ ਤਜਰਬੇਕਾਰ ਡਾਕਟਰਾਂ ਦੁਆਰਾ ਮਾਹਿਰਾਂ ਦੀ ਸਲਾਹ-ਮਸ਼ਵਰਾ ਪ੍ਰਦਾਨ ਕੀਤਾ | ਆਧੁਨਿਕ ਡਾਕਟਰੀ ਉਪਕਰਣਾਂ ਦੀ ਵਰਤੋਂ ਕਰਕੇ ਟੈਸਟ ਕੀਤੇ ਗਏ, ਜਿਸ ਨਾਲ ਆਮ ਤੇ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋ ਸਕੀ ਤੇ ਢੁਕਵੇਂ ਇਲਾਜ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ | ਸਾਬਕਾ ਵਿਧਾਇਕ ਈਸ਼ਵਰ ਸਿੰਘ ਪਲਕਾ ਨੇ ਸਿਹਤ ਕੈਂਪ ਦਾ ਦੌਰਾ ਕਰਕੇ ਸਿਹਤ ਲਾਭ ਲੈਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਨਵੀਨ ਜਿੰਦਲ ਫਾਊਾਡੇਸ਼ਨ ਦੀ ਟੀਮ ਨੇ ਉਨ੍ਹਾਂ ਨੂੰ ਤਿਰੰਗਾ ਭੇਟ ਕੀਤਾ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦੁਆਰਾ ਸ਼ੁਰੂ ਕੀਤੀ ਗਈ ਰਾਸ਼ਟਰੀ ਝੰਡਾ ਜਾਗਰੂਕਤਾ ਮੁਹਿੰਮ 2026 ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਈਸ਼ਵਰ ਸਿੰਘ ਪਲਕਾ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦਾ ਮੰਨਣਾ ਹੈ ਕਿ ਇਕ ਸਿਹਤਮੰਦ ਸਮਾਜ ਇਕ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਿਹਤ ਕੈਂਪਾਂ ਰਾਹੀਂ ਪਿੰਡ ਵਾਸੀ ਨਾ ਸਿਰਫ਼ ਮੁਫ਼ਤ ਜਾਂਚ ਅਤੇ ਇਲਾਜ ਕਰਵਾ ਰਹੇ ਹਨ, ਸਗੋਂ ਸਿਹਤ ਬਾਰੇ ਵੀ ਜਾਗਰੂਕ ਹੋ ਰਹੇ ਹਨ | ਉਨ੍ਹਾਂ ਨੇ ਰਾਸ਼ਟਰੀ ਝੰਡਾ ਜਾਗਰੂਕਤਾ ਮੁਹਿੰਮ ਦੀ ਵੀ ਪ੍ਰਸ਼ੰਸਾ ਕੀਤੀ | ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਸੰਸਦ ਮੈਂਬਰ ਦਫਤਰ ਇੰਚਾਰਜ ਤੇ ਸਾਬਕਾ ਆਈ. ਏ. ਐਸ. ਅਧਿਕਾਰੀ ਧਰਮਵੀਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ ਤਹਿਤ, ਸਸ਼ਕਤੀਕਰਨ ਮੁਹਿੰਮ ਦੇ ਹਿੱਸੇ ਵਜੋਂ ਪੂਰੇ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਪੜਾਅਵਾਰ ਮੁਫ਼ਤ ਸਿਹਤ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ ਦਾ ਉਦੇਸ਼ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਨਾ, ਸਮੇਂ ਸਿਰ ਜਾਂਚ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਵਿੱਚ ਸਿਹਤ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਹੈ | ਰਾਦੌਰ ਵਿਚ ਲਗਾਇਆ ਇਹ ਸਿਹਤ ਕੈਂਪ ਜਨਤਾ ਲਈ ਬਹੁਤ ਲਾਭਦਾਇਕ ਸਾਬਤ ਹੋਇਆ | ਇਸ ਮੌਕੇ ਵੀਰੇਂਦਰ ਹੈਪੀ, ਸਾਬਕਾ ਮੰਡਲ ਪ੍ਰਧਾਨ ਹਰਪਾਲ ਸਿੰਘ, ਪੰਮੀ ਸਰਪੰਚ, ਹੇਮਰਾਜ ਸਿੰਘ, ਕੌਂਸਲਰ ਸੰਨੀ ਆਰੀਆ, ਸਤੀਸ਼ ਚੌਧਰੀ, ਜਨਰਲ ਸਕੱਤਰ ਸਤੀਸ਼ ਸੈਣੀ, ਸੰਜੇ ਕੰਬੋਜ, ਅਸ਼ੋਕ ਕੁਮਾਰ, ਰਾਜ ਕੁਮਾਰ ਸ਼ਰਮਾ, ਸ਼ੁਭਮ ਐਰੀ, ਰਾਜਿੰਦਰ ਰਾਜਪੂਤ ਤੇ ਰਾਦੌਰ ਹਲਕਾ ਇੰਚਾਰਜ ਸਲਿੰਦਰ ਕੁਮਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਐਲਿਊਮਨਾਈ ਵਲੋਂ 104 ਸਾਲਾ ਸਭ ਤੋਂ ਪੁਰਾਣੇ ਸਾਬਕਾ ਵਿਦਿਆਰਥੀ ਸਹੀ ਰਾਮ ਬਿਸ਼ਨੋਈ ਦਾ ਸਨਮਾਨ ਅਗਲੀ ਖ਼ਬਰ ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਵਿਖੇ ਰਵਿਦਾਸ ਜੈਅੰਤੀ ਸ਼ਰਧਾ ਨਾਲ ਮਨਾਈ <br/>
Ad Position 24