ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ ਯੂਨੀਵਰਸਿਟੀ ਐਲਿਊਮਨਾਈ ਵਲੋਂ 104 ਸਾਲਾ ਸਭ ਤੋਂ ਪੁਰਾਣੇ ਸਾਬਕਾ ਵਿਦਿਆਰਥੀ ਸਹੀ ਰਾਮ ਬਿਸ਼ਨੋਈ ਦਾ ਸਨਮਾਨ

Ad Position 21
No active advertisement
ਪਿੰਡ ਸਕਤਾਖੇੜਾ ਵਿਚ ਪੂਰਵ ਵਿਦਿਆਰਥੀ 104 ਸਾਲਾ ਸਹੀ ਰਾਮ ਬਿਸ਼ਨੋਈ ਦਾ ਸਨਮਾਨ ਕਰਦੇ ਯੂਨੀਵਰਸਿਟੀ ਐਲਿਊਮਨਾਈ ਐਸੋਸੀਏਸ਼ਨ ਦੇ ਵਫਦ ਮੈਂਬਰ |<br/> 01-02-2026

ਮਹਾਂ ਪੰਜਾਬ 'ਚ ਅਬੋਹਰ ਤੋਂ ਰਹਿ ਚੁੱਕੇ ਵਿਧਾਇਕ
ਡੱਬਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਲਿਊਮਨਾਈ ਐਸੋਸੀਏਸ਼ਨ ਦੇ ਇਕ ਵਫ਼ਦ ਵਲੋਂ ਪਿੰਡ ਸਕਤਾਖੇੜਾ ਪੁੱਜ ਕੇ ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਸਾਬਕਾ ਵਿਦਿਆਰਥੀ 104 ਸਾਲਾ ਸਹੀ ਰਾਮ ਬਿਸ਼ਨੋਈ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਸਹੀ ਰਾਮ ਬਿਸ਼ਨੋਈ 1957 ਤੋਂ 1962 ਤੱਕ ਮਹਾਂ ਪੰਜਾਬ ਦੀ ਵਿਧਾਨ ਸਭਾ 'ਚ ਅਬੋਹਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ | ਵਫ਼ਦ 'ਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਵਾਈ. ਪੀ. ਵਰਮਾ, ਐਸੋਸੀਏਸ਼ਨ ਦੀ ਡੀਨ ਪ੍ਰੋ: ਲਤਿਕਾ ਸ਼ਰਮਾ, ਪ੍ਰੋ. ਦਿਨੇਸ਼ ਬਿਸ਼ਨੋਈ, ਡਾ. ਜੈਦੇਵ ਬਿਸ਼ਨੋਈ ਅਤੇ ਪ੍ਰੋ: ਅਰਚਨਾ ਚੌਹਾਨ ਸ਼ਾਮਿਲ ਸਨ | ਵਫ਼ਦ ਨੇ ਸਹੀ ਰਾਮ ਬਿਸ਼ਨੋਈ ਨੂੰ ਦੁਸ਼ਾਲਾ, ਸਨਮਾਨ-ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਯੂਨੀਵਰਸਿਟੀ ਵਫ਼ਦ ਨੇ ਸਹੀ ਰਾਮ ਬਿਸ਼ਨੋਈ ਨਾਲ ਉਨ੍ਹਾਂ ਦੇ ਵਿਦਿਆਰਥੀ ਜੀਵਨ, ਵੰਡ ਸਮੇਂ ਦੇ ਤਜਰਬੇ ਤੇ ਉਸ ਦੌਰ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਸਹੀ ਰਾਮ ਨੇ ਆਪਣੀ ਸਿੱਖਿਆ, ਜੀਵਨ ਯਾਤਰਾ ਤੇ ਲੰਬੀ ਉਮਰ ਦੇ ਰਾਜ ਸਮੇਤ ਕਈ ਯਾਦਾਂ ਨੂੰ ਸਾਂਝੀਆਂ ਕਰਦਿਆਂ ਸਭ ਨੂੰ ਭਾਵੁਕ ਕਰ ਦਿੱਤਾ | ਯੂਨੀਵਰਸਿਟੀ ਵਫਦ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ 'ਚ ਇਹ ਸਨਮਾਨ ਪਹਿਲੀ ਵਾਰ ਕਿਸੇ ਸਾਬਕਾ ਵਿਦਿਆਰਥੀ ਦੇ ਘਰ ਜਾ ਕੇ ਦਿੱਤਾ ਗਿਆ ਹੈ, ਕਿਉਂਕਿ ਆਮ ਤੌਰ 'ਤੇ ਅਜਿਹੇ ਸਨਮਾਨ ਸਮਾਗਮ ਯੂਨੀਵਰਸਿਟੀ ਕੈਂਪਸ 'ਚ ਕਰਵਾਏ ਜਾਂਦੇ ਹਨ | ਪ੍ਰੋ. ਲਤਿਕਾ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਹੀ ਰਾਮ ਬਿਸ਼ਨੋਈ ਦਾ ਇਕ ਸਹਿਪਾਠੀ 103 ਸਾਲਾ ਵੀ ਹੈ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਰਹਿ ਰਿਹਾ ਹੈ | ਬਿਸ਼ਨੋਈ ਸਭਾ ਡੱਬਵਾਲੀ ਦੇ ਸਕੱਤਰ ਇੰਦਰਜੀਤ ਬਿਸ਼ਨੋਈ ਨੇ ਦੱਸਿਆ ਕਿ ਸਹੀ ਰਾਮ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ, ਲਾਹੌਰ 'ਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਵੰਡ ਤੋਂ ਬਾਅਦ ਈਸਟ ਪੰਜਾਬ ਯੂਨੀਵਰਸਿਟੀ, ਸੋਲਨ (ਜੋ ਕਿ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹੈ) ਵਿਚ ਆਪਣੀ ਡਿਗਰੀ ਪੂਰੀ ਕੀਤੀ | ਉਨ੍ਹਾਂ ਦਾ ਵਿਦਿਅਕ ਤੇ ਜਨਤਕ ਜੀਵਨ ਯੂਨੀਵਰਸਿਟੀ ਦੀ ਇਤਿਹਾਸਕ ਯਾਤਰਾ ਦੇ ਸਮਾਨਾਂਤਰ ਰਿਹਾ ਹੈ | ਇਸ ਮੌਕੇ ਸਹੀ ਰਾਮ ਬਿਸ਼ਨੋਈ ਦੇ ਪਰਿਵਾਰ ਤੇ ਪਿੰਡ ਦੇ ਵਾਸੀਆਂ ਤੋਂ ਇਲਾਵਾ ਹਿਸਾਰ ਤੋਂ ਅਖਿਲ ਭਾਰਤੀ ਬਿਸ਼ਨੋਈ ਮਹਾਸਭਾ ਦੇ ਉਪ ਪ੍ਰਧਾਨ ਸੁਭਾਸ਼ ਕੁਮਾਰ ਦੇਹਡੂ, ਮਹਾਸਭਾ ਉਪ ਪ੍ਰਧਾਨ ਐਡਵੋਕੇਟ ਸੋਮ ਪ੍ਰਕਾਸ਼ ਸੀਗੜ ਜੰਡਵਾਲਾ ਬਿਸ਼ਨਈਆ, ਸਾਬਕਾ ਸਰਪੰਚ ਯਾਦਵਿੰਦਰ, ਸੁਧੀਰ ਕੁਮਾਰ ਧਾਰਣੀਆਂ, ਰਵੀ ਕੁਮਾਰ ਰੋਹਜ, ਸ਼ੇਸ਼ਕਰਨ ਧਾਰਣੀਆਂ, ਐਡਵੋਕੇਟ ਰਾਜੀਵ ਸਵਾਮੀ ਸਮੇਤ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਆਉਣ ਸੰਬੰਧੀ ਡੀ. ਸੀ. ਤੇ ਮੁੱਖ ਮੰਤਰੀ ਦੇ ਓ. ਐਸ. ਡੀ. ਵਲੋਂ ਸਮਾਗਮ ਵਾਲੀ ਥਾਂ ਦਾ ਨਿਰੀਖਣ ਅਗਲੀ ਖ਼ਬਰ ਰਾਦੌਰ 'ਚ ਪੰਜਵਾਂ ਮੁਫ਼ਤ ਸਿਹਤ ਕੈਂਪ ਲਗਾਇਆ <br/>
Ad Position 24
No active advertisement