03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੀ. ਟੀ. ਆਈ. ਜਗਦੇਵ ਸਿੰਘ ਦੀ ਸੇਵਾਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 03-02-2026
ਕਾਲਾਂਵਾਲੀ/ਸਿਰਸਾ, 2 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਕਰਮਗੜ੍ਹ ਦੇ ਸਰਕਾਰੀ ਸਕੂਲ ਵਿਚ ਵਿਦਾਇਗੀ ਸਮਾਰੋਹ ਦੌਰਾਨ ਪੀ. ਟੀ. ਆਈ. ਜਗਦੇਵ ਸਿੰਘ ਨੂੰ ਸੇਵਾਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ ਅਤੇ ਸਨਮਾਨਿਤ ਕੀਤਾ | ਉਨ੍ਹਾਂ ਨੇ ਆਪਣਾ ਕੈਰੀਅਰ ਸਰਕਾਰੀ ਸੈਕੰਡਰੀ ਸਕੂਲ ਮੈਹਨਾ ਖੇੜਾ ਤੋਂ ਸ਼ੁਰੂ ਕੀਤਾ ਸੀ, ਫਿਰ ਸਰਕਾਰੀ ਹਾਈ ਸੈਕੰਡਰੀ ਸਕੂਲ ਸ਼ੇਖੂਪੁਰੀਆ ਵਿਚ 12 ਸਾਲ ਨੌਕਰੀ ਕੀਤੀ | ਇਸ ਤੋਂ ਬਾਅਦ ਉਹ 2017 ਨੂੰ ਸਰਕਾਰੀ ਸੈਕੰਡਰੀ ਸਕੂਲ ਕਰਮਗੜ੍ਹ ਵਿਚ ਤਬਾਦਲਾ ਹੋਇਆ ਤੇ ਇਸ ਸਕੂਲ ਤੋਂ 31 ਜਨਵਰੀ 2026 ਨੂੰ ਸੇਵਾਮੁਕਤ ਹੋ ਗਏ | ਇਸ ਮੌਕੇ ਪੀ.ਟੀ.ਆਈ ਜਗਦੇਵ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਧਰਮਪਤਨੀ ਜਸਵਿੰਦਰ ਕੌਰ, ਅਜ਼ਾਦਬਿੰਦਰ ਸਿੰਘ, ਸੰਦੀਪ ਕੌਰ, ਸਮਨਦੀਪ, ਸਰਪੰਚ ਰੋਹਤਾਸ ਬਿਰੜਾ, ਪ੍ਰੇਮ ਕੰਬੋਜ, ਹਰਬੰਸ ਸਿੰਘ ਏ. ਈ. ਈ. ਓ. ਇੰਦਰਜੀਤ ਸਿੰਘ, ਸੁਰੇਸ਼ ਕੰਬੋਜ ਰੁਘੂਆਣਾ, ਮੁੱਖ ਅਧਿਆਪਿਕਾ ਵੀਨਾ ਕੁਮਾਰੀ, ਲਖਬੀਰ ਸਿੰਘ, ਪ੍ਰੇਮ ਕੰਬੋਜ, ਗਾਇਤਰੀ ਦੇਵੀ, ਸੋਹਨ ਲਾਲ, ਪੁਸ਼ਪਾ ਦੇਵੀ, ਹਰਵਿੰਦਰ ਸਿੰਘ ਅਤੇ ਸਰੀਰਕ ਸਿੱਖਿਆ ਅਧਿਆਪਕ ਚਰਨਜੀਤ ਸਿੰਘ ਰੋੜੀ, ਮਨਜੀਤ ਸਿੰਘ ਥਿਰਾਜ, ਬੁਰਜਪਾਲ ਸਿੰਘ ਭੋਲਾ, ਬੁਰਜਪਾਲ ਸਿੰਘ, ਗੁਰਪ੍ਰੀਤ ਸਿੰਘ ਬਰਾੜ ਛਤਰੀਆਂ, ਗੁਰਮੇਲ ਸਿੰਘ ਵੀਰੂਵਾਲਾ ਗੁੜ੍ਹਾ, ਜਸਪਾਲ ਸਿੰਘ ਪੰਜੂਆਣਾ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਵਿਦਾਇਗੀ ਪਾਰਟੀ 'ਚ ਸਾਰਿਆਂ ਨੇ ਪੀ. ਟੀ. ਆਈ. ਜਗਦੇਵ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅÏਰਤਾਂ ਦਾ ਸਤਿਕਾਰ ਕਰਨ ਵਾਲਾ ਸਮਾਜ ਸਸ਼ਕਤ ਤੇ ਪ੍ਰਗਤੀਸ਼ੀਲ ਬਣਦਾ ਹੈ-ਸਾਧਵੀ ਭੱਦਰਾ ਭਾਰਤੀ <br/> ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ, ਕਿਓਡਕ 'ਚ ਮੁਫ਼ਤ ਸਿਹਤ ਕੈਂਪਾਂ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ-ਰਵਿੰਦਰ ਧੀਮ...
Ad Position 24