03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅÏਰਤਾਂ ਦਾ ਸਤਿਕਾਰ ਕਰਨ ਵਾਲਾ ਸਮਾਜ ਸਸ਼ਕਤ ਤੇ ਪ੍ਰਗਤੀਸ਼ੀਲ ਬਣਦਾ ਹੈ-ਸਾਧਵੀ ਭੱਦਰਾ ਭਾਰਤੀ <br/>

Ad Position 21
No active advertisement
ਸਾਧਵੀ ਭਦਰਾ ਭਾਰਤੀ ਕਥਾ ਸੁਣਾਉਂਦੀ ਹੋਈ | ਤਸਵੀਰ : ਪੰਨੀਵਾਲੀਆ <br/> 03-02-2026
ਕਾਲਾਂਵਾਲੀ/ਸਿਰਸਾ, 2 ਫਰਵਰੀ (ਭੁਪਿੰਦਰ ਪੰਨੀਵਾਲੀਆ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਹਾਜਨ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸੱਤ ਦਿਨਾਂ ਸ੍ਰੀ ਦੇਵੀ ਭਾਗਵਤ ਕਥਾ ਦੀ ਸ਼ੁਰੂਆਤ ਮੇਜ਼ਬਾਨ ਪਰਿਵਾਰਾਂ ਵਲੋਂ ਪੂਜਾ ਤੇ ਪ੍ਰਾਰਥਨਾ ਨਾਲ ਹੋਈ, ਜਿਸ ਵਿਚ ਵੈਦਿਕ ਮੰਤਰਾਂ ਦਾ ਜਾਪ ਵੀ ਕੀਤਾ | ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਿੰਗਲਾ ਤੇ ਵਿੱਕੀ ਬਾਂਸਲ ਨੇ ਮੁੱਖ ਮੇਜ਼ਬਾਨ ਵਜੋਂ ਸ਼ਿਰਕਤ ਕੀਤੀ | ਜਨ ਸਿਹਤ ਵਿਭਾਗ ਦੇ ਐਸ. ਡੀ. ਓ. ਰਾਮ ਰਖਾ ਨੇ ਵੀ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ | ਇਸ ਮੌਕੇ ਸਾਧਵੀ ਭੱਦਰਾ ਭਾਰਤੀ ਨੇ ਕਿਹਾ ਕਿ ਸ੍ਰੀ ਦੇਵੀ ਭਾਗਵਤ ਨਾ ਸਿਰਫ਼ ਇਕ ਧਾਰਮਿਕ ਗ੍ਰੰਥ ਹੈ, ਸਗੋਂ ਅÏਰਤਾਂ ਦੇ ਸਸ਼ਕਤੀਕਰਨ, ਸਮਾਜਿਕ ਮਾਣ-ਮਰਿਆਦਾ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਇਕ ਜੀਵਤ ਦਰਸ਼ਨ ਵੀ ਹੈ | ਉਨ੍ਹਾਂ ਦੱਸਿਆ ਕਿ ਦੇਵੀ ਦੇ ਨੌਂ ਰੂਪ ਸਮਾਜ ਨੂੰ ਧੀਰਜ, ਦਇਆ, ਹਿੰਮਤ, ਸੰਜਮ ਤੇ ਆਤਮ-ਵਿਸ਼ਵਾਸ ਨਾਲ ਪ੍ਰੇਰਿਤ ਕਰਦੇ ਹਨ | ਆਪਣੇ ਉਪਦੇਸ਼ 'ਚ ਸਾਧਵੀ ਭੱਦਰਾ ਭਾਰਤੀ ਨੇ ਇਹ ਵੀ ਕਿਹਾ ਕਿ ਜੋ ਸਮਾਜ ਅÏਰਤਾਂ ਦਾ ਸਤਿਕਾਰ ਕਰਦਾ ਹੈ ਉਹ ਸਸ਼ਕਤ, ਸੰਸਕਿ੍ਤ ਤੇ ਪ੍ਰਗਤੀਸ਼ੀਲ ਬਣ ਜਾਂਦਾ ਹੈ | ਅੱਜ ਦੇ ਸਮੇਂ ਵਿਚ ਦੇਵੀ ਭਾਗਵਤ ਦਾ ਸੰਦੇਸ਼ ਹਰ ਪਰਿਵਾਰ ਤੇ ਸਮਾਜ ਲਈ ਬਹੁਤ ਹੀ ਢੁਕਵਾਂ ਹੈ | ਇਸ ਮੌਕੇ ਸੂਰਜ ਠੇਕੇਦਾਰ, ਮਹਿੰਦਰ ਪਾਲ ਗੁਪਤਾ, ਸਾਹਿਲ ਗੁਪਤਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਕੁਮਾਰ, ਨਗਰ ਕੌਂਸਲਰ ਪੂਰਨਾ ਨਗਰ, ਹੀਰਾ ਸਿੰਘ ਅਰਨੇਜਾ, ਰਾਜ ਕੁਮਾਰ ਕਾਲਝਰਨੀ ਤੇ ਪ੍ਰਵੀਨ ਕੁਮਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪਵਿੱਤਰ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਪੀ. ਟੀ. ਆਈ. ਜਗਦੇਵ ਸਿੰਘ ਦੀ ਸੇਵਾਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>
Ad Position 24