ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਯੂ.ਜੀ.ਸੀ. ਨੈੱਟ ਦਸੰਬਰ 2025 ਦਾ ਨਤੀਜਾ ਅਧਿਕਾਰਤ ਤੌਰ 'ਤੇ ਜਾਰੀ ਕਰ ਦਿੱਤਾ ਹੈ | ਦਸੰਬਰ-ਜਨਵਰੀ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣੇ ਸਕੋਰ ਕਾਰਡ ਆਨਲਾਈਨ ਦੇਖ ਸਕਦੇ ਹਨ | ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ | ਨਤੀਜਾ ਦੇਖਣ ਲਈ ਅਰਜ਼ੀ ਨੰਬਰ ਅਤੇ ਜਨਮ ਮਿਤੀ ਦੀ ਲੋੜ ਹੁੰਦੀ ਹੈ | ਇਹ ਪ੍ਰੀਖਿਆ 31 ਦਸੰਬਰ 2025 ਤੋਂ 7 ਜਨਵਰੀ 2026 ਦੇ ਵਿਚਕਾਰ ਲਈ ਗਈ ਸੀ | ਇਹ ਪ੍ਰੀਖਿਆ ਕੰਪਿਊਟਰ ਅਧਾਰਿਤ ਮੋਡ ਵਿਚ ਲਈ ਗਈ ਸੀ |