21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਯੂ.ਪੀ.ਐਸ.ਸੀ. 2026 ਦੇ ਨੋਟੀਫਿਕੇਸ਼ਨ ਨੇ ਬਦਲ ਦਿੱਤੇ ਕਈ ਨਿਯਮ

Ad Position 21
No active advertisement
ਅਜੀਤ ਡੈਸਕ 06-02-2026
ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ (ਸੀ.ਐਸ.ਈ.) 2026 ਲਈ ਅਰਜ਼ੀ ਪ੍ਰਕਿਰਿਆ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਬਦਲਾਅ ਕੀਤੇ ਹਨ | ਯੂ.ਪੀ.ਐਸ.ਸੀ. ਸੀ.ਐਸ.ਈ. ਦੇ ਹਾਲ ਹੀ ਵਿਚ ਜਾਰੀ ਨੋਟੀਫਿਕੇਸ਼ਨ ਨੇ ਅਰਜ਼ੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ | ਅਕਸਰ ਅਜਿਹਾ ਆਮ ਦੇਖਿਆ ਜਾਂਦਾ ਸੀ ਕਿ ਜੋ ਉਮੀਦਵਾਰ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਤੇ ਆਈ.ਆਰ.ਐਸ. ਵਰਗੇ ਗਰੁੱਪ-ਏ ਅਹੁਦਿਆਂ ਲਈ ਚੁਣੇ ਜਾਂਦੇ ਸਨ, ਉਹ ਵੀ ਆਪਣੀ ਮਨਚਾਹੀ ਸਰਵਿਸ ਦੇ ਲਈ ਇਹ ਪ੍ਰੀਖਿਆ ਦੁਬਾਰਾ ਦਿੰਦੇ ਸਨ | ਪਰ ਹੁਣ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ ਹੁਣ ਪਹਿਲਾਂ ਚੁਣੇ ਗਏ ਗਰੁੱਪ-ਏ ਅਧਿਕਾਰੀਆਂ ਲਈ ਦੁਬਾਰਾ ਇਸ ਪ੍ਰੀਖਿਆ ਵਿਚ ਸ਼ਾਮਿਲ ਹੋਣਾ ਸੰਭਵ ਨਹੀਂ ਹੋਵੇਗਾ | ਇਸ ਬਦਲਾਅ ਦੇ ਇਲਾਵਾ ਯੂ.ਪੀ.ਐਸ.ਸੀ. ਦਾ ਨਵਾਂ ਨੋਟੀਫਿਕੇਸ਼ਨ ਵਿਚ ਇਸ ਵਾਰ ਪ੍ਰਕਿਰਿਆ ਨੂੰ ਸਰਲ ਬਣਾਉਣ 'ਤੇ ਕੇਂਦਰਤ ਹੈ | ਇਸ ਤੋਂ ਇਲਾਵਾ ਪਛਾਣ ਤਸਦੀਕ ਨੂੰ ਤੇਜ਼ ਕਰਨ ਅਤੇ ਨਿਯਮਾਂ ਨੂੰ ਜ਼ਿਆਦਾ ਸਖ਼ਤ ਕਰਨ 'ਤੇ ਯੂ.ਪੀ.ਐਸ.ਸੀ. ਨੇ ਜ਼ਿਆਦਾ ਧਿਆਨ ਦਿੱਤਾ ਹੈ | ਯੂ.ਪੀ.ਐਸ.ਸੀ. ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਅਰਜ਼ੀ ਰੱਦ ਹੋਣ ਦਾ ਕਾਰਨ ਬਣ ਸਕਦੀ ਹੈ | ਯੂ.ਪੀ.ਐਸ.ਸੀ. ਨੇ ਹੁਣ ਆਪਣੇ ਆਨਲਾਈਨ ਪੋਰਟਲ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ | ਇਨ੍ਹਾਂ ਵਿਚੋਂ ਤਿੰਨ ਭਾਗ ਸਾਰੀਆਂ ਪ੍ਰੀਖਿਆਵਾਂ ਲਈ ਸਾਂਝੇ ਹੋਣਗੇ ਅਤੇ ਚੌਥਾ ਭਾਗ ਉਸ ਪ੍ਰੀਖਿਆ ਨਾਲ ਜੁੜਿਆ ਹੋਵੇਗਾ | ਜਿਸ ਲਈ ਉਮੀਦਵਾਰ ਅਰਜ਼ੀ ਦੇ ਰਹੇ ਹਨ | ਯੂ.ਪੀ.ਐਸ.ਸੀ. ਨੇ ਲਾਈਵ ਫੋਟੋ ਕੈਪਚਰ ਨੂੰ ਲਾਜ਼ਮੀ ਕਰ ਦਿੱਤਾ ਹੈ | ਹੁਣ ਉਮੀਦਵਾਰ ਨੂੰ ਚਿੱਟੇ ਕਾਗਜ਼ਾਂ 'ਤੇ ਕਾਲੇ ਪੈੱਨ ਨਾਲ ਤਿੰਨ ਵਾਰ ਦਸਤਖ਼ਤ ਕਰਨੇ ਹੋਣਗੇ ਅਤੇ ਉਸੇ ਸ਼ੀਟ ਨੂੰ ਸਕੈਨ ਕਰ ਕੇ ਨਿਰਧਾਰਤ ਫਾਰਮੈਟ ਵਿਚ ਅਪਲੋਡ ਕਰਨਾ ਹੋਵੇਗਾ | ਯੂ.ਪੀ.ਐਸ.ਸੀ. ਨੇ ਆਧਾਰ ਕਾਰਡ ਨੂੰ ਪਛਾਣ ਪੱਤਰ ਵਜੋਂ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ | ਇਸ ਵਾਰ ਇਹ ਸਭ ਤੋਂ ਸਖ਼ਤ ਨਿਯਮ ਹੈ ਕਿ ਇਕ ਵਾਰੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਅਰਜ਼ੀ ਵਾਪਸ ਲਈ ਜਾ ਸਕਦੀ ਹੈ | ਹੁਣ ਐਡਮਿਟ ਕਾਰਡ ਡਾਕ ਡਾਂ ਈ-ਮੇਲ ਰਾਹੀਂ ਨਹੀਂ ਭੇਜੇ ਜਾਣਗੇ | ਉਮੀਦਵਾਰਾਂ ਨੂੰ ਵੈੱਬਸਾਈਟ 'ਤੇ ਲਾਗਇਨ ਕਰ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨਾ ਹੋਵੇਗਾ | ਯੂ.ਪੀ.ਐਸ.ਸੀ. ਨੇ ਨਕਲ ਅਤੇ ਧੋਖਾਧੜੀ ਨੂੰ ਰੋਕਣ ਲਈ ਪ੍ਰੀਖਿਆ ਕੇਂਦਰਾਂ 'ਤੇ ਚਿਹਰੇ ਦੀ ਪਛਾਣ ਲਾਜ਼ਮੀ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਯੂ. ਵਲੋਂ 'ਸਿਹਤ ਵਿਗਿਆਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ' 'ਤੇ ਆਨਲਾਈਨ ਸਰਟੀਫਿਕੇਟ ਕੋਰਸ ਦੀ ਸ਼ੁਰੂਆਤ... ਅਗਲੀ ਖ਼ਬਰ ਐਨ.ਟੀ.ਏ. ਨੇ ਜਾਰੀ ਕੀਤਾ ਯੂ.ਜੀ.ਸੀ. ਨੈੱਟ ਦਸੰਬਰ 2025 ਦਾ ਨਤੀਜਾ
Ad Position 24