21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਡੀ. ਯੂ. ਵਲੋਂ 'ਸਿਹਤ ਵਿਗਿਆਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ' 'ਤੇ ਆਨਲਾਈਨ ਸਰਟੀਫਿਕੇਟ ਕੋਰਸ ਦੀ ਸ਼ੁਰੂਆਤ <br/>

Ad Position 21
No active advertisement
ਦਿੱਲੀ ਯੂਨੀਵਰਸਿਟੀ ਵਿਚ ਕੋਰਸ ਦੀ ਸ਼ੁਰੂਆਤ ਕਰਦੇ ਹੋਏ ਡੀ.ਯੂ. ਦੇ ਵਾਈਸ ਚਾਂਸਲਰ ਪੋ੍ਰ. ਯੋਗੇਸ਼ ਸਿੰਘ ਤੇ ਹੋਰ | <br/> 06-02-2026
ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਮੈਡੀਕਲ ਲਾਈਨ ਵਿਚ ਏ.ਆਈ. ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਦਿੱਲੀ ਯੂਨੀਵਰਸਿਟੀ ''ਐਪਲੀਕੇਸ਼ਨ ਆਫ਼ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਹੈਲਥ ਸਾਇੰਸਿਜ਼'' ਵਾਲਾ ਇਕ ਆਨਲਾਈਨ ਸਰਟੀਫਿਕੇਟ ਕੋਰਸ ਕਰਵਾ ਰਹੀ ਹੈ | ਇਹ ਕੋਰਸ ਰਸਮੀ ਤੌਰ 'ਤੇ ਡੀ.ਯੂ. ਦੇ ਵਾਈਸ ਚਾਂਸਲਰ ਪੋ੍ਰ. ਯੋਗੇਸ਼ ਸਿੰਘ ਨੇ ਬੁੱਧਵਾਰ 4 ਫਰਵਰੀ ਨੂੰ ਸ਼ੁਰੂ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਵਾਈਸ ਚਾਂਸਲਰ ਨੇ ਕਿਹਾ ਕਿ ਭੱਵਿਖ ਵਿਚ ਸਾਨੂੰ ਤਕਨੀਲੋਜੀ ਮੁੱਖੀ ਡਾਕਟਰਾਂ ਦੀ ਜ਼ਰੂਰਤ ਹੋਵੇਗੀ | ਇਸ ਲਈ ਅਜਿਹੇ ਕੋਰਸ ਬਹੁਤ ਜ਼ਰੂਰੀ ਹਨ | ਵਾਈਸ ਚਾਂਸਲਰ ਨੇ ਕਿਹਾ ਕਿ ਆਨਲਾਈਨ ਕੋਰਸਾਂ ਦੇ ਨਾਲ-ਨਾਲ ਵੀਕਐਂਡ ਆਫਲਾਈਨ ਕੋਰਸ ਵੀ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ | ਵਾਈਸ ਚਾਂਸਲਰ ਨੇ ਕਿਹਾ ਕਿ ਜਿਵੇਂ ਕੰਪਿਊਟਰ ਆਉਣ 'ਤੇ ਲੋਕ ਆਪਣੀਆਂ ਨੌਕਰੀਆਂ ਗੁਆਉਣ ਤੋੋਂ ਚਿੰਤਤ ਸਨ, ਉਸੇ ਤਰ੍ਹਾਂ ਕੁਝ ਲੋਕ ਚਿੰਤਤ ਹਨ ਕਿ ਏ.ਆਈ. ਨੌਕਰੀਆਂ ਖੋਹ ਲਵੇਗਾ, ਪਰ ਡਰਨ ਦੀ ਕੋਈ ਲੋੜ ਨਹੀਂ ਹੈ | ਇਸ ਦੇ ਨਾਲ ਬਹੁਤ ਸਾਰੀਆਂ ਨੌਕਰੀਆਂ ਵਿਕਸਤ ਹੋਣਗੀਆਂ | ਅਸੀਂ ਪੂਰੀ ਤਰ੍ਹਾਂ ਏ.ਆਈ. 'ਤੇ ਭਰੋਸਾ ਨਹੀਂ ਕਰ ਸਕਦੇ | ਮਨੁੱਖੀ ਕੰਮਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕੀਤਾ ਜਾ ਸਕਦਾ | ਡੀ.ਯੂ. ਦੀ ਖੋਜ, ਨਵੀਨਤਾ ਅਤੇ ਉੱਦਮਤਾ ਪ੍ਰੀਸ਼ਦ ਦੀ ਅਗਵਾਈ ਹੇਠ ਚਲਾਇਆ ਜਾਣ ਵਾਲਾ ਇਹ ਕੋਰਸ ਅੱਠ ਮਾਡਿਊਲ ਵਿਚ ਹੋਵੇਗਾ | ਇਹ ਕੋਰਸ 100 ਫ਼ੀਸਦੀ ਆਨਲਾਈਨ ਮੋਡ ਵਿਚ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੀ.ਟੀ.ਈ.ਟੀ. ਐਡਮਿਟ ਕਾਰਡ 2026 ਜਾਰੀ 7 ਅਤੇ 8 ਨੂੰ ਹੋਵੇਗੀ ਪ੍ਰੀਖਿਆ ਅਗਲੀ ਖ਼ਬਰ ਯੂ.ਪੀ.ਐਸ.ਸੀ. 2026 ਦੇ ਨੋਟੀਫਿਕੇਸ਼ਨ ਨੇ ਬਦਲ ਦਿੱਤੇ ਕਈ ਨਿਯਮ
Ad Position 24