21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਰਾਜਧਾਨੀ ਵਿਚ 'ਸਾਹਿਤਕ ਸੰਮੇਲਨ' ਭਲਕੇ <br/>

Ad Position 21
No active advertisement
ਸਾਹਿਤਕ ਇਕੱਤਰ ਵਿਚ ਸ਼ਾਮਿਲ ਹੋ ਰਹੇ ਉੱਘੇ ਪੱਤਰਕਾਰ ਅਤੇ ਲੇਖਕ ਰੇਹਾਨ ਅੱਬਾਸ, ਭਾਗੇਂਦਰ ਪਟੇਲ, ਡਾ. ਗੁਰਦੀਪ ਕੌਰ, ਸ਼ਰਨਜੀਤ ਕੌਰ 'ਅਨਹਦ', ਮਨਜੀਤ ਕੌਰ | <br/> 06-02-2026
ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਇਕ ਵਿਸ਼ਾਲ ਸਾਹਿਤਕ ਸੰਮੇਲਨ ਕਰਵਾਇਆ ਜਾ ਰਿਹਾ ਹੈ | 7 ਫਰਵਰੀ ਦਿਨ ਸਨਿਚਰਵਾਰ ਨੂੰ ਦੁਪਹਿਰ 3 ਵਜੇ ਆਈ. ਟੀ. ਓ.ਸਥਿਤ 'ਸੁਰਜੀਤ ਭਵਨ' ਵਿਚ ਹੋਣ ਵਾਲੇ ਇਸ ਸਮਾਗਮ ਵਿਚ 'ਆਜ ਤੱਕ ਨਿਊਜ਼' ਚੈਨਲ ਦੇ ਪ੍ਰਸਿੱਧ ਪੱਤਰਕਾਰ ਅਤੇ ਕਵੀ ਰੇਹਾਨ ਅੱਬਾਸ ਮੁੱਖ ਮਹਿਮਾਨ ਹੋਣਗੇ ਜਦੋਂਕਿ ਪ੍ਰਸਿੱਧ ਗੁਜਰਾਤੀ ਲੇਖਕ, ਨਾਟਕਕਾਰ, ਅਦਾਕਾਰ ਅਤੇ ਦੇਸ਼ ਦੀ ਇਕ ਪ੍ਰਮੁੱਖ ਪ੍ਰਕਾਸ਼ਨ ਸੰਸਥਾ ਨੈਸ਼ਨਲ ਬੁੱਕ ਟਰੱਸਟ ਦੇ ਸੀਨੀਅਰ ਸੰਪਾਦਕ ਭਾਗੇਂਦਰ ਪਟੇਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ | ਇਸ ਪ੍ਰੋਗਰਾਮ ਵਿਚ ਡਾ. ਗੁਰਦੀਪ ਕੌਰ, ਸਾਬਕਾ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਕਹਾਣੀ ਪੜ੍ਹਨਗੇ ਜਦਕਿ ਸ਼ਰਨਜੀਤ ਕੌਰ ਅਨਹਦ (ਪੰਜਾਬੀ) ਵਿਚ ਅਤੇ ਮਨਜੀਤ ਕੌਰ (ਅੰਗਰੇਜ਼ੀ ) ਵਿਚ ਆਪਣੀਆਂ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ | ਮੰਚ ਦੇ ਪ੍ਰਧਾਨ ਰੂਪ ਸਿੰਘ ਨਾਵਲਕਾਰ ਦੇ ਸਵਾਗਤੀ ਭਾਸ਼ਨ ਨਾਲ ਸ਼ੁਰੂ ਹੋਣ ਵਾਲੀ ਇਹ ਸਾਹਿਤਕ ਇਕੱਤਰਤਾ ਭਾਸ਼ਾਈ ਵਿਭਿੰਨਤਾ ਦਾ ਇਕ ਵਿਲੱਖਣ ਸੰਗਮ ਹੋਵੇਗੀ, ਜਿਸ ਵਿਚ ਪੰਜਾਬੀ, ਹਿੰਦੀ, ਗੁਜਰਾਤੀ ਅਤੇ ਅੰਗਰੇਜ਼ੀ ਤੋਂ ਇਲਾਵਾ ਦੇਸ਼ ਦੀਆਂ ਮੁੱਖ ਖੇਤਰੀ ਭਾਸ਼ਾਵਾਂ ਜਿਨ੍ਹਾਂ ਵਿਚ ੀ, ਅਸਾਮੀ, ਮਰਾਠੀ, ਕਸ਼ਮੀਰੀ ਤੇ ਰਾਜਸਥਾਨੀ ਹਨ ਦੇ ਲੇਖਕ ਤੇ ਵਿਦਵਾਨ ਸ਼ਾਮਿਲ ਹੋਣਗੇ | ਮੰਚ ਦੇ ਸਕੱਤਰ ਡਾ. ਕਮਲਜੀਤ ਸਿੰਘ ਪ੍ਰੋਗਰਾਮ ਦਾ ਸੰਚਾਲਨ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਹਰਵਿੰਦਰ ਸਿੰਘ ਸਰਨਾ ਰਾਹੀਂ ਕਾਂਗਰਸ ਨਾਲ ਗੱਠਜੋੜ ਦੀ ਕੋਸ਼ਿਸ਼ 'ਚ ਜੁਟਿਆ ਹੈ ਸ਼੍ਰੋਮਣੀ ਅਕਾਲੀ ਦਲ ਕਾਲਕਾ ਤੇ ਕਾਹਲੋਂ... ਅਗਲੀ ਖ਼ਬਰ ਸੀ.ਟੀ.ਈ.ਟੀ. ਐਡਮਿਟ ਕਾਰਡ 2026 ਜਾਰੀ 7 ਅਤੇ 8 ਨੂੰ ਹੋਵੇਗੀ ਪ੍ਰੀਖਿਆ
Ad Position 24