21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਦਿੱਲੀ ਦੇ ਕਈ ਇਲਾਕਿਆਂ ਵਿਚ ਹਵਾ ਗੁਣਵਤਾ ਸੂਚਕ ਅੰਕ 300 ਤੋਂ ਉੱਪਰ ਵਿਵੇਕ ਵਿਹਾਰ ਵਿਚ ਹਵਾ ਸਭ ਤੋਂ ਵੱਧ ਜ਼ਹਿਰੀਲੀ

Ad Position 21
No active advertisement
ਅਜੀਤ ਡੈਸਕ 06-02-2026
ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਵਿਚ ਅੱਜ ਵੀ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਖ਼ਰਾਬ ਬਣਿਆ ਹੋਇਆ ਹੈ | ਸਵੇਰ ਵੇਲੇ ਕਈ ਇਲਾਕਿਆਂ ਵਿਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸਭ ਤੋਂ ਘੱਟ ਏ. ਕਿਊ ਆਈ ਲੋਧੀ ਰੋਡ 'ਤੇ ਦਰਜ ਕੀਤਾ ਗਿਆ | ਇਥੇ ਏ. ਕਿਊ. ਆਈ 161 ਸੀ | ਇਸ ਤੋਂ ਬਾਅਦ ਸਭ ਤੋਂ ਘੱਟ ਏ. ਕਿਊ. ਆਈ. ਆਈ. ਜੀ. ਆਈ. ਏਅਰ ਪੋਰਟ (187) ਅਤੇ ਦਿਲਸ਼ਾਦ ਗਾਰਡਨ (188) ਵਿਚ ਦਰਜ ਕੀਤਾ ਗਿਆ | ਦੂਜੇ ਪਾਸੇ ਸਭ ਤੋਂ ਜ਼ਹਿਰੀਲੀ ਹਵਾ ਵਿਵੇਕ ਵਿਹਾਰ ਵਿਚ ਦੇਖਣ ਨੂੰ ਮਿਲੀ | ਇਥੇ ਏ. ਕਿਊ. ਆਈ. 333 ਤੱਕ ਪਹੁੰਚ ਗਿਆ | ਪੂਸਾ ਵਿਚ ਏ. ਕਿਊ. ਆਈ. 329, ਨਹਿਰੂ ਨਗਰ 323, ਆਨੰਦ ਵਿਹਾਰ 320 ਅਤੇ ਜਹਾਂਗੀਰਪੁਰੀ ਵਿਚ 317 ਏ. ਕਿਊ. ਆਈ. ਦਰਜ ਕੀਤਾ ਗਿਆ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਨੋਇਡਾ ਦੇ ਕਈ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ 'ਮਾੜੀ' ਸ਼੍ਰੇਣੀ ਵਿਚ ਬਣੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਰੋਡ ਟੋਹਾਣਾ 'ਤੇ ਗੋਲੀ ਚਲਾ ਕੇ ਪੈਸੇ ਲੁੱਟਣ ਦੇ ਮਾਮਲੇ ਵਿਚ ਇਕ ਦੋਸ਼ੀ ਗਿ੍ਫ਼ਤਾਰ <br/> ਅਗਲੀ ਖ਼ਬਰ ਹਰਵਿੰਦਰ ਸਿੰਘ ਸਰਨਾ ਰਾਹੀਂ ਕਾਂਗਰਸ ਨਾਲ ਗੱਠਜੋੜ ਦੀ ਕੋਸ਼ਿਸ਼ 'ਚ ਜੁਟਿਆ ਹੈ ਸ਼੍ਰੋਮਣੀ ਅਕਾਲੀ ਦਲ ਕਾਲਕਾ ਤੇ ਕਾਹਲੋਂ...
Ad Position 24