09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡੱਬਵਾਲੀ 'ਚ 21 ਧੀਆਂ ਦਾ ਸਮੂਹਿਕ ਕੰਨਿਆਦਾਨ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 22-02-2026
ਡੱਬਵਾਲੀ, 21 ਫਰਵਰੀ (ਇਕਬਾਲ ਸਿੰਘ ਸ਼ਾਂਤ)-ਲਾਇਨਜ਼ ਕਲੱਬ 'ਅਕਸ' ਵਲੋਂ 21 ਜੋੜਿਆਂ ਦੇ ਸਮੂਹਿਕ ਕੰਨਿਆਦਾਨ ਸਮਾਗਮ ਛੇਵਾਂ 'ਅਕਸ ਆਸ਼ੀਰਵਾਦ' 22 ਫਰਵਰੀ ਨੂੰ ਕਰਵਾਇਆ ਜਾਵੇਗਾ, ਜਿਸ ਵਿਚ ਹਰਿਆਣਾ, ਪੰਜਾਬ ਤੇ ਰਾਜਸਥਾਨ ਤੋਂ ਬਾਰਾਤਾਂ ਡੱਬਵਾਲੀ ਪੁੱਜਣਗੀਆਂ | ਸਮਾਗਮ ਮੌਕੇ 15 ਵਿਆਹ ਸਿੱਖ ਮਰਿਆਦਾ ਅਤੇ 6 ਵਿਆਹ ਹਿੰਦੂ ਰਿਵਾਜ ਮੁਤਾਬਿਕ ਕਰਵਾਏ ਜਾਣਗੇ | ਚੌਟਾਲਾ ਰੋਡ ਸਥਿਤ ਓਮ ਹੋਟਲ ਵਿਖੇੇ ਹੋਣ ਵਾਲੇ ਸ਼ਾਨਦਾਰ ਸਮਾਗਮ ਵਿਚ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਪ੍ਰਮੁੱਖ ਪਤੰਵਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ | ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਲਈ ਕਲੱਬ ਦੇ 51 ਕਾਰਕੁੰਨ ਪਹਿਲਾਂ ਤੋਂ ਤਿਆਰੀਆਂ ਵਿਚ ਜੁਟੇ ਹਨ, ਜਦਕਿ 150 ਤੋਂ ਵੱਧ ਕਾਰਕੁੰਨ ਸਮਾਗਮ ਦੌਰਾਨ ਸੇਵਾਵਾਂ ਨਿਭਾਉਣਗੇ | ਸਮਾਗਮ ਦੌਰਾਨ ਨਵੇਂ ਵਿਆਹੇ ਜੋੜਿਆਂ ਤੇ ਹਾਜ਼ਰ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਰੋਕਣ, ਨਸ਼ਾਮੁਕਤੀ, ਵਾਤਾਵਰਨ ਰਾਖੀ, ਜੀਵ-ਜੰਤੂਆਂ ਦੀ ਰੱਖਿਆ ਦੀ ਸਹੁੰ ਚੁਕਾਈ ਜਾਵੇਗੀ | ਬਿਹਤਰ ਜ਼ਿੰਦਗੀ ਖਾਤਰ ਨਵੇਂ ਵਿਆਹੇ ਜੋੜਿਆਂ ਲਈ ਮੁਫ਼ਤ ਕਿੱਤਾ ਸਿਖਲਾਈ ਦੀ ਵਿਵਸਥਾ ਕੀਤੀ ਗਈ ਹੈ | ਇਸ ਦੇ ਇਲਾਵਾ ਮੁੱਖ ਮੰਤਰੀ ਸ਼ਗੁਨ ਯੋਜਨਾ ਤਹਿਤ 71 ਹਜ਼ਾਰ ਰੁਪਏ ਦੀ ਮਾਲੀ ਮਦਦ ਦਸਤਾਵੇਜ਼ੀ ਕਾਰਵਾਈ ਮੌਕੇ 'ਤੇ ਮੁਫ਼ਤ ਕਰਵਾਈ ਜਾਵੇਗੀ | ਹਰ ਜੋੜੇ ਨੂੰ ਘਰੇਲੂ ਵਰਤੋਂ ਦਾ ਸਾਮਾਨ, ਕੱਪੜੇ, ਗਹਿਣੇ, ਪੰਜ ਬੂਟੇ ਤੇ ਨਕਦ ਸ਼ਗੁਨ ਦਿੱਤਾ ਜਾਵੇਗਾ | ਸਮਾਰੋਹ ਵਿਚ ਸ਼ਹਿਨਾਈ, ਰਿਵਾਇਤੀ ਨਾਚ, ਸੁਫ਼ੀਆਨਾ ਸੰਗੀਤ, ਲੋਕ ਪੇਸ਼ਕਾਰੀਆਂ, ਮੂਕ ਨਾਟਕ, ਜਾਦੂ ਤੇ ਮਹਿੰਦੀ ਕਲਾ ਦੀਆਂ ਪੇਸ਼ਕਾਰੀਆਂ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਦਾਣਾ ਮੰਡੀ 'ਚ ਸੀਵਰੇਜ ਜਾਮ ਕਾਰਨ ਲੋਕਾਂ ਦਾ ਲੰਘਣਾ ਹੋਇਆ ਔਖਾ ਅਗਲੀ ਖ਼ਬਰ ਟੋਹਾਣਾ ਸ਼ਹਿਰ ਵਿਚ ਸਿਟੀ ਬੱਸ ਦੀ ਸ਼ੁਰੂਆਤ <br/>
Ad Position 24