18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੁਲਿਸ ਥਾਣਾ ਜਾਖ਼ਲ 'ਚ ਕੀਤੀ ਸਾਫ਼ ਸਫ਼ਾਈ <br/>

Ad Position 21
No active advertisement
'ਸਵੱਛ ਪੁਲਿਸ ਥਾਣਾ-ਚੌਕੀ ਮੁਹਿੰਮ' ਤਹਿਤ ਜਾਖ਼ਲ ਥਾਣਾ ਦੀ ਸਾਫ਼ ਸਫ਼ਾਈ ਕਰਦੇ ਕਰਮਚਾਰੀ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 23-02-2026
ਟੋਹਾਣਾ/ਜਾਖ਼ਲ, 22 ਫ਼ਰਵਰੀ (ਮਨਜੀਤ ਸਿੰਘ)-ਫ਼ਤਿਹਾਬਾਦ ਪੁਲਿਸ ਜ਼ਿਲ੍ਹੇ ਭਰ 'ਚ 'ਸਵੱਛ ਪੁਲਿਸ ਥਾਣਾ-ਚੌਕੀ ਮੁਹਿੰਮ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਰਹੀ ਹੈ | ਇਸ ਮੁਹਿੰਮ ਦਾ ਉਦੇਸ਼ ਪੁਲਿਸ ਸਟੇਸ਼ਨ ਅਤੇ ਚੌਕੀ ਦੇ ਅਹਾਤੇ ਨੂੰ ਸਾਫ਼-ਸੁਥਰਾ, ਸੁਚੱਜਾ ਤੇ ਨਾਗਰਿਕਾਂ ਲਈ ਵਧੇਰੇ ਦੋਸਤਾਨਾ ਬਣਾਉਣਾ ਹੈ, ਜਿਸ ਨਾਲ ਪੁਲਿਸਿੰਗ ਵਿਚ ਵਿਸ਼ਵਾਸ ਵਧਦਾ ਹੈ ਤੇ ਜਨਤਾ ਲਈ ਇਕ ਬਿਹਤਰ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ | ਮੁਹਿੰਮ ਦੇ ਤਹਿਤ ਪੁਲਿਸ ਅਧਿਕਾਰੀ ਤੇ ਸਟਾਫ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਚੌਕੀਆਂ 'ਤੇ ਸਫ਼ਾਈ ਮੁਹਿੰਮਾਂ ਚਲਾਉਣ ਲਈ ਇਕ ਟੀਮ ਵਜੋਂ ਇਕੱਠੇ ਕੰਮ ਕਰ ਰਹੇ ਹਨ | ਪੁਲਿਸ ਸਟੇਸ਼ਨ ਦੇ ਅਹਾਤੇ ਦੀ ਨਿਯਮਤ ਸਫ਼ਾਈ, ਦਫਤਰੀ ਰਿਕਾਰਡਾਂ ਦੀ ਯੋਜਨਾਬੱਧ ਰੱਖ-ਰਖਾਅ, ਪੁਰਾਣੀਆਂ ਤੇ ਅਣਵਰਤੀਆਂ ਚੀਜ਼ਾਂ ਨੂੰ ਛਾਂਟਣਾ, ਮੁਰੰਮਤ ਦਾ ਕੰਮ ਅਤੇ ਹੋਰ ਜ਼ਰੂਰੀ ਸੁਧਾਰ ਕੀਤੇ ਜਾ ਰਹੇ ਹਨ | ਇਸੇ ਮੁਹਿੰਮ ਤਹਿਤ ਪੁਲਿਸ ਥਾਣਾ ਜਾਖ਼ਲ ਵਿਚ ਵੀ ਸਾਫ਼ ਸਫ਼ਾਈ ਕੀਤੀ ਗਈ | ਪੁਲਿਸ ਸੁਪਰਡੈਂਟ ਸਿਧਾਂਤ ਜੈਨ ਨੇ ਕਿਹਾ ਕਿ ਇਕ ਸਾਫ਼-ਸੁਥਰਾ ਤੇ ਵਿਵਸਥਿਤ ਕਾਰਜ ਸਥਾਨ ਪੁਲਿਸ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਕਾਰਜ ਕੁਸ਼ਲਤਾ 'ਚ ਸੁਧਾਰ ਕਰਦਾ ਹੈ | ਇਸ ਦਿ੍ਸ਼ਟੀਕੋਣ ਨਾਲ ਪੁਲਿਸ ਦਫ਼ਤਰਾਂ ਵਿਚ ਅਨੁਸ਼ਾਸਨ ਤੇ ਵਿਵਸਥਾ ਬਣਾਈ ਰੱਖਣ ਲਈ ਇਹ ਮੁਹਿੰਮ ਨਿਯਮਿਤ ਤੌਰ 'ਤੇ ਚਲਾਈ ਜਾ ਰਹੀ ਹੈ | ਮੁਹਿੰਮ ਦੇ ਨਤੀਜੇ ਵਜੋਂ, ਬਹੁਤ ਸਾਰੇ ਪੁਲਿਸ ਥਾਣਿਆਂ ਦੇ ਅਹਾਤਿਆਂ ਵਿਚ ਨਾਗਰਿਕ ਸਹੂਲਤਾਂ 'ਚ ਸਪਸ਼ਿਟ ਸੁਧਾਰ ਦੇਖਿਆ ਗਿਆ ਹੈ | ਸਾਫ਼ ਪੀਣ ਵਾਲਾ ਪਾਣੀ, ਸਾਫ਼ ਪਖਾਨੇ, ਬਿਹਤਰ ਬੈਠਣ ਦੇ ਪ੍ਰਬੰਧ ਤੇ ਇਕ ਵਧੇਰੇ ਸੁਚਾਰੂ ਰਿਸੈੱਪਸ਼ਨ ਸਿਸਟਮ ਜਨਤਾ ਨੂੰ ਵਧੇਰੇ ਸਹੂਲਤ ਅਤੇ ਆਰਾਮ ਪ੍ਰਦਾਨ ਕਰ ਰਿਹਾ ਹੈ | ਸਹੀ ਰਿਕਾਰਡ ਰੱਖਣ ਨਾਲ ਪ੍ਰਕਿਰਿਆ 'ਚ ਪਾਰਦਰਸ਼ਤਾ ਅਤੇ ਗਤੀ ਵੀ ਯਕੀਨੀ ਬਣਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕੈਮੀਕਲ ਫ਼ੈਕਟਰੀ 'ਚ ਅੱਗ ਤੇ ਧਮਾਕੇ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਪੀ. ਐਸ. ਆਈ. ਰਵੀ ਕੁਮਾਰ ਸ਼ਹੀਦ <br/> ਅਗਲੀ ਖ਼ਬਰ ਕਾਂਗਰਸ ਵਰਕਰਾਂ ਦੇ ਅਰਧ-ਨਗਨ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਭਾਜਪਾ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ <br/>
Ad Position 24