18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਾਂਗਰਸ ਵਰਕਰਾਂ ਦੇ ਅਰਧ-ਨਗਨ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਭਾਜਪਾ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ <br/>

Ad Position 21
No active advertisement
ਕਾਲਾਂਵਾਲੀ 'ਚ ਭਾਜਪਾ ਵਰਕਰ ਰਾਹੁਲ ਗਾਂਧੀ ਦਾ ਪੁਤਲਾ ਫੂਕਦੇ ਹੋਏ | ਤਸਵੀਰ : ਪੰਨੀਵਾਲੀਆ <br/> 23-02-2026
ਕਾਲਾਂਵਾਲੀ/ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਭਾਜਪਾ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਅਗਵਾਈ ਵਿਚ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਹੇਠ ਨਵੀਂ ਦਿੱਲੀ ਦੇ ਭਾਰਤ ਮੰਡਪ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਏ. ਆਈ. ਸੰਮੇਲਨ ਵਿਚ ਕਾਂਗਰਸੀ ਵਰਕਰਾਂ ਦੇ ਅਰਧ-ਨਗਨ ਵਿਰੋਧ ਪ੍ਰਦਰਸ਼ਨ ਦੇ ਵਿਰੋਧ ਵਿਚ ਰੇਲਵੇ ਫਾਟਕ ਨੇੜੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਰੋਧ ਕਰਕੇ ਕਾਂਗਰਸੀ ਵਰਕਰਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਬਦਨਾਮ ਕੀਤਾ ਹੈ | ਇਸ ਕਾਰਵਾਈ ਨੇ ਜਨਤਾ ਦੇ ਮਨਾਂ ਵਿਚ ਕਾਂਗਰਸ ਪਾਰਟੀ ਦਾ ਨਕਾਰਾਤਮਕ ਅਕਸ ਪੇਸ਼ ਕੀਤਾ ਹੈ | ਕਾਂਗਰਸ ਪਾਰਟੀ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਹਰ ਮੋਰਚੇ 'ਤੇ ਪ੍ਰਾਪਤ ਕੀਤੀਆਂ ਜਾ ਰਹੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਹਜ਼ਮ ਕਰਨ ਤੋਂ ਅਸਮਰੱਥ ਹੈ | ਨਤੀਜੇ ਵਜੋਂ ਉਹ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਲਈ ਅਜਿਹੇ ਸਸਤੇ ਹੱਥਕੰਡੇ ਅਪਣਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿਚ ਵਿਰੋਧ ਜਾਂ ਅਸਹਿਮਤੀ ਅਣਉਚਿਤ ਨਹੀਂ ਹੈ, ਪਰ ਵਿਰੋਧ ਪ੍ਰਦਰਸ਼ਨ ਲਈ ਸਮਾਂ, ਸਥਾਨ ਤੇ ਮੁੱਦਾ ਮਹੱਤਵਪੂਰਨ ਹਨ | ਹਾਲਾਂਕਿ ਇੰਡੀਆ ਏ. ਆਈ. ਸੰਮੇਲਨ ਪੂਰੀ ਤਰ੍ਹਾਂ ਵਪਾਰਕ ਹੈ, ਜਿਸ ਕਾਰਨ ਇਸ ਦਾ ਵਿਰੋਧ ਕਰਨਾ ਗਲਤ ਹੈ | ਉਨ੍ਹਾਂ ਮੰਗ ਕੀਤੀ ਕਿ ਦੇਸ਼ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ ਪਿਪਲੀ, ਵਾਈਸ ਚੇਅਰਮੈਨ ਮੋਹਨ ਲਾਲ ਜਿੰਦਲ, ਨਗਰ ਕੌਂਸਲਰ ਪੂਰਨ ਨਾਗਰ, ਹਰਵਿੰਦਰ ਸਿੰਘ, ਤਿਲਕ ਰਾਮ ਖਣਗਵਾਲ, ਘਣਸ਼ਿਆਮ ਦਾਸ ਸ਼ਰਮਾ, ਹਰਜਸ ਸਿੰਘ ਪੱਕਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਜਾਖ਼ਲ 'ਚ ਕੀਤੀ ਸਾਫ਼ ਸਫ਼ਾਈ <br/> ਅਗਲੀ ਖ਼ਬਰ ਟੋਹਾਣਾ ਸਿਟੀ ਪੁਲਿਸ ਨੇ ਢਾਬਾ ਮਾਲਕ 'ਤੇ ਹਮਲਾ ਕਰਨ, ਭੰਨਤੋੜ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਦੋ ਮੁਲ...
Ad Position 24