14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਝੋਰੜਰੋਹੀ ਕਬੱਡੀ ਟੂਰਨਾਮੈਂਟ ਵਿਚ ਮੱਲੇਕਾਂ ਦੀ ਟੀਮ ਨੇ ਜਿੱਤੀ ਓਪਨ ਕਬੱਡੀ ਚੈਂਪੀਅਨਸ਼ਿਪ

Ad Position 21
No active advertisement
ਅਜੀਤ ਡੈਸਕ 24-02-2026
ਕਾਲਾਂਵਾਲੀ/ਸਿਰਸਾ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਝੋਰੜਰੋਹੀ ਵਿਚ ਸਥਿਤ ਗੁਰੂ ਰਵਿਦਾਸ ਸਭਾ ਤੇ ਬਾਬਾ ਰਾਮਦੇਵ ਸੇਵਾ ਸੰਮਤੀ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਦੀ ਯਾਦ ਵਿਚ 16ਵਾਂ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ | ਟੂਰਨਾਮੈਂਟ ਦਾ ਉਦਘਾਟਨ ਸਰਪੰਚ ਪ੍ਰਤੀਨਿਧੀ ਭਗਵੰਤ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਗੁਰਮੇਲ ਸਿੰਘ ਬੜਾਗੁੜਾ ਤੇ ਹੋਰ ਪਤਵੰਤਿਆਂ ਨੇ ਕੀਤਾ | ਟੂਰਨਾਮੈਂਟ ਵਿਚ ਹਰਿਆਣਾ ਤੇ ਪੰਜਾਬ ਦੀਆਂ ਕਈ ਟੀਮਾਂ ਨੇ ਹਿੱਸਾ ਲਿਆ | ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਮੰਦਰ ਸਿੰਘ ਮਰਾੜ ਤੇ ਉਪ ਪ੍ਰਧਾਨ ਸੁਖਪਾਲ ਬੜੌਦ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਕਬੱਡੀ 45 ਕਿੱਲੋ ਭਾਰ ਵਰਗ ਵਿਚ ਪਿੰਡ ਲੰਬੀ ਦੀ ਟੀਮ ਨੇ ਪਹਿਲਾ ਤੇ ਸਰਦੂਲਗੜ੍ਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਹੀ ਕਬੱਡੀ 56 ਕਿੱਲੋ ਭਾਰ ਵਰਗ ਵਿਚ ਪਿੰਡ ਗੋਰਖਪੁਰ ਦੀ ਟੀਮ ਨੇ ਪਹਿਲਾ ਤੇ ਸਮਾਘ ਦੀ ਟੀਮ ਨੇ ਦੂਜਾ, 65 ਕਿੱਲੋ ਭਾਰ ਵਰਗ ਵਿਚ ਰਾਮਪੁਰਾ ਦੀ ਟੀਮ ਨੇ ਪਹਿਲਾ ਤੇ ਚੀਮਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਓਪਨ ਕਬੱਡੀ ਮੁਕਾਬਲੇ ਵਿਚ ਪਿੰਡ ਮੱਲੇਕਾਂ ਬੀ ਟੀਮ ਨੇ ਪਹਿਲਾ ਤੇ ਜ਼ੇਬਰਾ ਹਿਸਾਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤਰ੍ਹਾਂ ਪਿੰਡ ਮੱਲੇਕਾਂ ਦੀ ਟੀਮ ਨੇ ਓਪਨ ਕਬੱਡੀ ਕੱਪ ਜਿੱਤਿਆ | ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਮੱਟ ਸ਼ੇਰੋਂਵਾਲਾ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਕਬੱਡੀ ਪੰਜਾਬੀਆਂ ਦਾ ਮਾਣ ਹੈ, ਇਸ ਲਈ ਸਾਨੂੰ ਇਸ 'ਤੇ ਮਾਣ ਹੈ | ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ | ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਭਾਪਜਾ ਡੱਬਵਾਲੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਕਾਲਾਂਵਾਲੀ, ਆਤਮਾ ਪ੍ਰਕਾਸ਼ ਮਹਿਰਾ, ਪ੍ਰਧਾਨ ਹਰਮੰਦਰ ਸਿੰਘ ਮਰਾੜ, ਸੁਖਪਾਲ ਸਿੰਘ, ਨਛੱਤਰ ਮਰਾੜ ਜ਼ਿਲ੍ਹਾ ਕੌਂਸਲਰ, ਰਾਜਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਗਿੱਲ, ਸੁਭਾਸ਼ ਚੰਦਰ ਗੰਗਾ, ਡਾ. ਹਰਨੇਕ ਮਰਾੜ, ਕੰਵਲਜੀਤ ਸਿੰਘ, ਮੱਖਣ ਸਿੰਘ ਮਰਾੜ, ਗੁਰਲਾਭ ਸਿੰਘ, ਬਲਕੌਰ ਸਿੰਘ, ਸੁਖਪਾਲ ਸਿੰਘ, ਤੇਜਾ ਸਿੰਘ ਫੌਜੀ, ਬਲਦੇਵ ਸਿੰਘ ਮਰਾੜ, ਜਸਵੰਤ ਸਿੰਘ, ਬਾਬੂ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਭਾਸ਼ਾ ਨੂੰ ਅਮਲੀ ਰੂਪ 'ਚ ਦੂਜੀ ਭਾਸ਼ਾ ਵਜੋਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਜਥੇਬੰਦੀਆਂ ਵਲੋਂ ਮੁੱਖ ਮੰਤਰੀ... ਅਗਲੀ ਖ਼ਬਰ ਤਾਕਤ ਤੇ ਅਸਥਿਰਤਾ ਦੇ ਦੌਰ ਵੱਲ ਵਧਦੀ ਦੁਨੀਆ
Ad Position 24