ਰਤੀਆ, 23 ਫਰਵਰੀ (ਬੇਅੰਤ ਕੌਰ ਮੰਡੇਰ)-ਲਾਇਨਜ਼ ਕਲੱਬ ਰਤੀਆ ਸਿਟੀ ਵਲੋਂ ਗੁਰੂ ਨਾਨਕ ਹਸਪਤਾਲ ਬੁਢਲਾਡਾ ਰੋਡ ਰਤੀਆ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ, ਜਿਸ 'ਚ 28 ਮਰੀਜ਼ਾਂ ਦੀਆਂ ਅੱਖਾਂ ਦੀ ਸਫਲ ਸਰਜਰੀ ਕੀਤੀ ਗਈ | ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰਧਾਨ ਲਾਇਨ ਹਰਬੀਰ ਜੌੜਾ ਨੇ ਦੱਸਿਆ ਕਿ ਡਾ. ਅਭਿਸ਼ੇਕ ਹਾਂਡਾ ਤੇ ਡਾ. ਕੁਲਵਿੰਦਰ ਸਿੰਘ ਚਾਹਲ ਨੇ ਕੈਂਪ 'ਚ ਸਫਲ ਸੇਵਾਵਾਂ ਪ੍ਰਦਾਨ ਕੀਤੀਆਂ | ਸਾਰੇ ਲਾਇਨਜ਼ ਕਲੱਬ ਮੈਂਬਰਾਂ ਨੇ ਮਰੀਜ਼ਾਂ ਦੇ ਸਫਲ ਆਪ੍ਰੇਸ਼ਨਾਂ ਲਈ ਡਾਕਟਰ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਮਰੀਜ਼ਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਮੀਦ ਪ੍ਰਗਟ ਕੀਤੀ ਕਿ ਉਹ ਜਲਦੀ ਹੀ ਠੀਕ ਹੋ ਕੇ ਇਸ ਰੰਗੀਨ ਦੁਨੀਆ ਨੂੰ ਦੁਬਾਰਾ ਸਾਫ਼-ਸਾਫ਼ ਦੇਖ ਸਕਣਗੇ | ਇਸ ਮੌਕੇ ਕਲੱਬ ਪ੍ਰਧਾਨ ਲਾਇਨ ਹਰਬੀਰ ਜੌੜਾ, ਲਾਇਨ ਰਾਧੇਸ਼ਿਆਮ ਮਹਿਤਾ ਖਾਈਵਾਲੇ, ਲਾਇਨ ਕਿ੍ਸ਼ਨ ਸੁਨੇਜਾ, ਲਾਇਨ ਵਿਜੇ ਗਰੋਵਰ, ਲਾਇਨ ਨਿਤੇਸ਼ ਅਗਰਵਾਲ, ਸਾਬਕਾ ਸਰਪੰਚ ਵਿਜੇ ਕੁਮਾਰ, ਵਕੀਲ ਨੱਥਵਾਨ ਜ਼ਿਲ੍ਹਾ ਕੌਂਸਲਰ, ਪ੍ਰੋਜੈਕਟ ਚੇਅਰਮੈਨ ਲਾਇਨ ਸੁਖਚਰਨ ਦਾਸ ਅਰੋੜਾ, ਜੀਵਨ ਰਹੇਜਾ, ਸ਼ਿਵ ਕੁਮਾਰ, ਰਾਜ ਕੁਮਾਰ ਖੰਡੂ ਆਦਿ ਹਾਜ਼ਰ ਸਨ |