ਨਵੀਂ ਦਿੱਲੀ,9 ਮਾਰਚ (ਜਗਤਾਰ ਸਿੰਘ)- ਗੁਰਬਾਜ਼ 1313 ਫਾਊਾਡੇਸ਼ਨ (ਰਜਿ:) ਵੱਲੋਂ ਕੌਮਾਂਤਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ ਆਰੀਆ ਸਮਾਜ ਮੰਦਿਰ ਮੀਰਾ ਬਾਗ਼ ਪੱਛਮ ਵਿਹਾਰ ਵਿਖੇ ਲਗਾਇਆ ਗਿਆ ¢ ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਦੀ ਅਗਵਾਈ ਵਿਚ ਲਗਾਏ ਗਏ ਇਸ ਸਿਹਤ ਜਾਂਚ ਕੈਂਪ ਲਈ ਮੁਥੂਟ ਫਿਨਕਾਰਪ ਦੀ ਚੀਫ਼ ਬ੍ਰਾਂਚ ਮੈਨੇਜਰ ਥ੍ਰੀਸਿਆਮਾ ਜੋਸੇਫ,ਜਸਵਿੰਦਰ ਸਿੰਘ ਬੱਗਾ (ਸੀਨੀਅਰ ਆਰ.ਐਮ.), ਸੰਗੀਤਾ ਭਾਟੀਆ(ਸੀਨੀਅਰ ਏ.ਐਮ.) ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ¢ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਕੈਂਪ ਵਿਚ 138 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਇਸ ਦੌਰਾਨ ਲੋਕਾਂ ਦੇ ਅੱਖਾਂ,ਦੰਦਾਂ, ਬੀ.ਪੀ., ਸ਼ੂਗਰ, ਹੱਡੀਆਂ ਦੀ ਜਾਂਚ,ਕੈਲਸ਼ੀਅਮ, ਵਿਟਾਮਿਨ ਟੈਸਟ, ਕੋਲੈਸਟ੍ਰੋਲ ਸਮੇਤ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਅਤੇ ਨਾਲ ਹੀ ਦਵਾਈਆਂ ਵੀ ਦਿੱਤੀਆਂ ਗਈਆਂ ¢ ਸ.ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੋਕਾਂ ਦੀ ਭਲਾਈ ਦੇ ਮੱਦੇਨਜ਼ਰ ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਦੇ ਵੱਖ- ਵੱਖ ਇਲਾਕਿਆਂ 'ਚ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਦਵਾਈ ,ਐਨਕਾਂ ਤੇ ਹੋਰ ਚੀਜ਼ਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ¢ ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਸਮੱਗਰੀ ਦੇਣ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ¢ ਬਾਜਵਾ ਨੇ ਆਰੀਆ ਸਮਾਜ ਮੰਦਿਰ ਵਿਚ ਲਗਾਏ ਇਸ ਕੈਂਪ ਵਿਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ ¢ ਇਸ ਕੈਂਪ ਵਿਚ ਰਜਿੰਦਰ ਸਿੰਘ ਘੁੱਗੀ,ਅਰਵਿੰਦ ਗਰੋਵਰ, ਤਰਲੋਚਨ ਸਿੰਘ ਕੁੰਡਲ, ਪਰਵਿੰਦਰ ਸਿੰਘ ਧਾਰੀਵਾਲ , ਰਵਿੰਦਰ ਗੋਡ ਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ¢