ਨਵੀਂ ਦਿੱਲੀ,9 ਮਾਰਚ (ਜਗਤਾਰ ਸਿੰਘ)- ਕਿ੍ਸ਼ਨਾ ਵੈਲਫੇਅਰ ਸੁਸਾਇਟੀ ਟਰੱਸਟ ਦੁਆਰਾ ਕੌਮਾਂਤਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 125 ਮਹਿਲਾਵਾਂ ਨੂੰ 'ਮਹਿਲਾ ਸ਼ਕਤੀ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ¢ ਇਨ੍ਹਾਂ ਮਹਿਲਾਵਾਂ ਨੂੰ ਸਿੱਖਿਆ, ਸਿਹਤ, ਕਾਨੂੰਨ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ¢ ਪ੍ਰੋਗਰਾਮ ਦੌਰਾਨ ਏ.ਆਰ.ਕੇ. ਸਟੂਡੀਓ ਧਰਮਾਰਥ ਸਮਰਪਣ ਦੇ ਸਹਿਯੋਗ ਨਾਲ ਮਹਿਲਾ ਸ਼ਕਤੀਕਰਨ ਨੂੰ ਸਮਰਪਿਤ 'ਪਿੰਕ ਪਾਵਰ ਫ਼ੈਸ਼ਨ ਸ਼ੋਅ' ਵੀ ਕਰਾਇਆ ਗਿਆ ¢ ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ¢ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਂਗੇਰਾਮ ਚੌਹਾਨ, ਪਰਮਜੀਤ ਸਿੰਘ ਪੰਮਾ(ਮੁਖੀ ਨੈਸ਼ਨਲ ਅਕਾਲੀ ਦਲ) ਤੇ ਹੋਰਨਾ ਨੇ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ¢ ਸੁਸਾਇਟੀ ਦੇ ਮੁਖੀ ਰਾਜੇਸ਼ ਚੌਹਾਨ ਨੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕਰਨਾ ਹਰ ਸਮਾਜ ਦਾ ਫ਼ਰਜ਼ ਹੈ¢