01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਾਖਲ ਵਿੱਚ ਪੱਤਰਕਾਰ ਦੇ ਘਰ ਚੋਰੀ ਚੋਰਾਂ ਨੇ ਗਹਿਣੇ ਅਤੇ ਨਕਦੀ ਉਡਾਈ

Ad Position 21
No active advertisement
ਅਜੀਤ ਡੈਸਕ 03-04-2026
ਟੋਹਾਣਾ, 2 ਅਪ੍ਰੈਲ (ਮਨਜੀਤ ਸਿੰਘ) - ਜਾਖ਼ਲ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ | ਤਾਜ਼ਾ ਘਟਨਾ ਦਿੱਲੀ ਹਸਪਤਾਲ ਦੇ ਨੇੜੇ ਪੁਰਾਣੀ ਬਿਆਸ ਕਲੋਨੀ ਵਿੱਚ ਵਾਪਰੀ, ਜਿੱਥੇ ਅਣਪਛਾਤੇ ਚੋਰਾਂ ਨੇ ਦੇਰ ਰਾਤ ਇੱਕ ਕਿਰਾਏ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ | ਪੱਤਰਕਾਰ ਗੌਰਵ ਇੰਦੋਰਾ ਨੇ ਦੱਸਿਆ ਕਿ ਉਸ ਦਾ ਨਵਾਂ ਘਰ ਉਸਾਰੀ ਅਧੀਨ ਹੈ ਅਤੇ ਉਹ ਨੇੜਲੀ ਗਲੀ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੈ | ਘਟਨਾ ਵਾਲੀ ਰਾਤ ਸਾਰੇ ਪਰਿਵਾਰਕ ਮੈਂਬਰ ਨਵੇਂ ਘਰ ਵਿੱਚ ਸੌਣ ਲਈ ਗਏ ਹੋਏ ਸਨ | ਸਥਿਤੀ ਦਾ ਫ਼ਾਇਦਾ ਉਠਾਉਂਦੇ ਹੋਏ ਚੋਰ ਕਿਰਾਏ ਦੇ ਘਰ ਵਿੱਚ ਦਾਖਲ ਹੋਏ | ਗੌਰਵ ਹੁਣਾਂ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਕਿਰਾਏ ਵਾਲੇ ਘਰ ਆਏ ਤਾਂ ਦੇਖਿਆ ਕਿ ਘਰ ਅੰਦਰ ਪਈ ਅਲਮਾਰੀ ਦਾ ਸਮਾਨ ਖਿੱਲਰਿਆ ਪਿਆ ਸੀ | ਚੋਰਾਂ ਨੇ ਘਰ ਦੇ ਲਾਕਰ ਨੂੰ ਵੀ ਤੋੜਿਆ ਅਤੇ ਲਗਭਗ 10 ਹਜ਼ਾਰ ਰੁਪਏ ਨਕਦ, ਇੱਕ ਜੋੜੀ ਚਾਂਦੀ ਦੀਆਂ ਝਾਂਜਰਾਂ, ਇੱਕ ਅੰਗੂਠੀ ਅਤੇ ਚਾਰ ਸੋਨੇ ਦੀਆਂ ਵਾਲੀਆਂ ਚੋਰੀ ਕਰ ਲਈਆਂ | ਸਵੇਰੇ ਖ਼ਬਰ ਫੈਲਣ 'ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ | ਪੀੜਤ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ | ਸਥਾਨਕ ਲੋਕ ਇਸ ਘਟਨਾ ਨੂੰ ਲੈ ਕੇ ਗ਼ੁੱਸੇ ਵਿੱਚ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਨੂੰ ਵਧਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜਾਖ਼ਲ ਪੁਲਿਸ ਵਲੋਂ ਜ਼ਮੀਨ ਧੋਖਾਧੜੀ ਦੇ ਮਾਮਲੇ 'ਚ ਰਾਹੁਲ ਜਿੰਦਲ ਗਿ੍ਫ਼ਤਾਰ ਕਰੋੜਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼... ਅਗਲੀ ਖ਼ਬਰ ਝੱਖੜ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ- ਕਿਸਾਨ ਆਗੂ
Ad Position 24