09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗਰਮੀ ਦੇ ਮੌਸਮ ਪ੍ਰਤੀ ਚਿੜੀਆਘਰ ਨੇ ਪੰਛੀਆਂ ਤੇ ਜਾਨਵਰਾਂ ਲਈ ਕੀਤੇ ਪ੍ਰਬੰਧ

Ad Position 21
No active advertisement
ਅਜੀਤ ਡੈਸਕ 10-04-2026
ਨਵੀਂ ਦਿੱਲੀ, 9 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਿੜੀਆ ਘਰ ਪ੍ਰਸ਼ਾਸਨ ਨੇ ਇਥੇ ਰਹਿ ਰਹੇ ਪੰਛੀਆਂ ਅਤੇ ਜਾਨਵਰਾਂ ਲਈ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਪ੍ਰਬੰਧ ਕੀਤੇ ਹਨ ਤਾਂ ਕਿ ਇਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਪੰਛੀਆਂ ਨੂੰ ਫ਼ੁਹਾਰੇ ਨਾਲ, ਪਾਣੀ ਦੀ ਠੰਢਕ ਦਿੱਤੀ ਜਾਵੇਗੀ | ਜਾਨਵਰਾਂ ਲਈ ਪੱਖੇ, ਕੂਲਰ ਤੇ ਹੋਰ ਕੂਲਿੰਗ ਸਿਸਟਮ ਲਗਾਏ ਗਏ ਹਨ ਤਾਂ ਕਿ ਇਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ | ਜਾਨਵਰਾਂ ਦੇ ਖਾਣ-ਪੀਣ ਵਿਚ ਤਬਦੀਲੀ ਕੀਤੀ ਗਈ ਹੈ | ਸਾਕਾਹਾਰੀ ਜਾਨਵਰਾਂ ਨੂੰ ਤਰਬੂਜ਼, ਖ਼ਰਬੂਜਾ, ਖੀਰਾ, ਬੇਲ ਜਿਹੇ ਫਲ ਦਿੱਤੇ ਜਾ ਰਹੇ ਹਨ | ਇਸਦੇ ਨਾਲ ਹੀ ਬਾਂਦਰ, ਭਾਲੂ ਅਤੇ ਹੋਰਨਾਂ ਜਾਨਵਰਾਂ ਨੂੰ ਭੋਜਨ ਵਿਚ ਬਰੈੱਡ ਦੀ ਥਾਂ 'ਤੇ ਚੌਲ ਨੂੰ ਸ਼ਾਮਿਲ ਕੀਤਾ ਗਿਆ ਹੈ | ਪੰਛੀਆਂ ਨੂੰ ਜਿਵੇਂ ਕਿ ਮੋਰ, ਤੋਤਾ, ਤਿੱਤਰ ਆਦਿ ਨੂੰ ਗਾਜਰ ਦੀ ਥਾਂ 'ਤੇ ਖੀਰਾ ਤੇ ਚੁਕੰਦਰ ਦਿੱਤਾ ਜਾ ਰਿਹਾ ਹੈ | ਮਾਸਾਹਾਰੀ ਜਾਨਵਰਾਂ ਲਈ ਖ਼ਾਸ ਵਿਵਸਥਾ ਕੀਤੀ ਗਈ ਹੈ | ਹਾਥੀ, ਗੈਂਡਾਂ, ਹਿਰਨ ਜਿਹੇ ਜਾਨਵਰਾਂ ਲਈ ਨਹਾਉਣ ਦੀ ਵਿਵਸਥਾ ਕੀਤੀ ਗਈ ਹੈ | ਵਰਨਣਯੋਗ ਹੈ ਕਿ ਦਿੱਲੀ ਚਿੜੀਆ ਘਰ 'ਚ ਕਈ ਤਰ੍ਹਾਂ ਦੇ ਪੰਛੀ ਤੇ ਜਾਨਵਰ ਮੌਜੂਦ ਹਨ, ਜਿਨ੍ਹਾਂ ਨੂੰ ਵੇਖਣ ਲਈ ਇਸ ਚਿੜੀਆ ਘਰ ਵਿਚ ਲੋਕ ਆਉਂਦੇ ਹਨ | ਚਿੜੀਆ ਘਰ ਪ੍ਰਸ਼ਾਸਨ ਨੇ ਆਉਣ ਜਾਣ ਵਾਲੇ ਲੋਕਾਂ ਲਈ ਕਾਫ਼ੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਹੋਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਪੰਜਾਬ ਦੇ ਲੋਕ-ਸਰਨਾ ਪੂਰੇ ਪੰਜਾਬ ਵਿਚ ਕਾ... ਅਗਲੀ ਖ਼ਬਰ ਸੀ.ਬੀ.ਐੱਸ.ਈ. ਦੀ 10ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਅਪ੍ਰੈਲ ਮਹੀਨੇ ਦੇ ਤੀਸਰੇ ਹਫ਼ਤੇ ਆਉਣ ਦੀ ਸੰਭਾਵਨਾ
Ad Position 24