ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸਵਾਸਥ ਸੇਵਾਵਾਂ ਤੁਰੰਤ ਦਿੱਤੀਆਂ ਜਾਣਗੀਆਂ | ਇਸ ਵਿਵਸਥਾ ਲਈ ਦਿੱਲੀ ਸਰਕਾਰ ਜਲਦੀ 20 ਆਧੁਨਿਕ ਐਬੂਲੈਂਸ ਸੇਵਾ ਸ਼ੁਰੂ ਕਰ ਰਹੀ ਹੈ | ਇਨ੍ਹਾਂ ਐਬੂਲੈਂਸਾਂ ਨੂੰ ਵਿਸ਼ੇਸ਼ ਕਰਕੇ ਬਜ਼ੁਰਗਾਂ ਲਈ ਡਿਜ਼ਾਇਨ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਨਾਲ ਹੀ ਬਜ਼ੁਰਗਾਂ ਦੀ ਹਸਪਤਾਲ ਵਿਚ ਦੇਖਭਾਲ ਵੀ ਸੁਨਿਸਚਿਤ ਕੀਤੀ ਜਾਵੇਗੀ | ਇਨ੍ਹਾਂ ਐਬੂਲੈਂਸਾਂ ਵਿਚ ਆਕਸੀਜਨ ਸਪੋਰਟ, ਦਵਾਈਆਂ ਤੇ ਹੋਰ ਲੋੜੀਂਦਾ ਸਾਮਾਨ ਮੌਜੂਦ ਹੋਵੇਗਾ | ਇਸ ਐਬੂਲੈਂਸ ਵਿਚ ਨਰਸ ਤੇ ਹੋਰ ਸਟਾਫ਼ ਵੀ ਮੌਜੂਦ ਹੋਵੇਗਾ | ਐਬੂਲੈਂਸ ਅੰਦਰ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਚਲਦੀ ਐਬੂਲੈਂਸ 'ਤੇ ਬਜ਼ੁਰਗਾਂ ਨੂੰ ਕੋਈ ਝਟਕਾ ਨਾ ਲੱਗੇ | ਇਸ ਐਬੂਲੈਂਸ ਦੇ ਡਰਾਈਵਰ ਨੂੰ ਵੀ ਟਰੇਨਿੰਗ ਦਿੱਤੀ ਗਈ ਹੈ ਕਿ ਉਹ ਐਬੂਲੈਂਸ ਨੂੰ ਠੀਕ ਢੰਗ ਨਾਲ ਚਲਾਏ | ਹੁਣ ਇਨ੍ਹਾਂ 20 ਹੋਰ ਐਬੂਲੈਂਸ ਦੇ ਜੁੜਨ ਤੇ ਦਿੱਲੀ ਵਿਚ ਐਬੂਲੈਂਸ ਦੀ ਗਿਣਤੀ 35 ਹੋ ਜਾਵੇਗੀ ਅਤੇ ਨਾਲ ਹੀ ਦਿੱਲੀ ਵਿਚ ਐਮਰਜੈਂਸੀ ਸੇਵਾਵਾਂ ਹੋਰ ਬਿਹਤਰ ਹੋ ਜਾਣਗੀਆਂ |