16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਿੱਲੀ ਪੁਲਿਸ ਨੇ ਲਾਪਤਾ ਹੋਏ 7 ਬੱਚਿਆਂ ਨੂੰ ਕੀਤਾ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਪਿਛਲੇ ਦਿਨੀਂ ਲਾਪਤਾ ਹੋਏ 7 ਬੱਚਿਆਂ ਨੂੰ ਲੱਭ ਲਿਆ ਹੈ, ਜੋ ਕਿ ਇਕ ਬਹੁਤ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ | ਇਹ ਬੱਚੇ ਦਿੱਲੀ ਤੇ ਹੋਰ ਰਾਜਾਂ ਦੇ ਵੱਖ-ਵੱਖ ਇਲਾਕਿਆਂ ਤੋਂ ਲਾਪਤਾ ਹੋਏ ਸਨ | ਜਿਨ੍ਹਾਂ ਦੀ ਸ਼ਿਕਾਇਤ ਪੁਲਿਸ ਨੇ ਦਰਜ ਕੀਤੀ ਹੋਈ ਸੀ | ਇਸ ਮਾਮਲੇ ਪ੍ਰਤੀ ਤਕਨੀਕੀ ਵਿਸ਼ਲੇਸ਼ਣ ਅਤੇ ਲੋਕਲ ਇੰਟੈਲੀਜੈਂਸ ਅਤੇ ਹੋਰ ਸੂਚਨਾਵਾਂ ਦੀ ਵਰਤੋਂ ਕੀਤੀ ਗਈ | ਬਰਾਮਦ ਕੀਤੇ ਗਏ ਬੱਚਿਆਂ ਵਿਚ ਬਿਹਾਰ ਦੀ 16 ਸਾਲ ਦੀ ਬੱਚੀ, ਜਿਸ ਤੇ ਦਿੱਲੀ ਪੁਲਿਸ ਨੇ 20 ਹਜ਼ਾਰ ਦਾ ਇਨਾਮ ਰੱਖਿਆ ਹੋਇਆ ਸੀ, 15 ਸਾਲ ਦੀ ਬੱਚੀ ਨੂੰ ਮੁੰਬਈ ਤੋਂ, 12 ਤੇੇ 16 ਸਾਲ ਦੇ ਦੋ ਬੱਚਿਆਂ ਨੂੰ ਗਾਜ਼ੀਅਬਾਦ ਤੋਂ, 15 ਸਾਲ ਦੀ ਬੱਚੀ ਨੂੰ ਸੋਨੀਪਤ ਤੋਂ, 16 ਸਾਲ ਦੀ ਬੱਚੀ ਨੂੰ ਦਿੱਲੀ ਦੇ ਸੁਲਤਾਨਪੁਰੀ ਦੇ ਇਲਾਕੇ ਵਿਚੋਂ, 16 ਸਾਲ ਦੀ ਬੱਚੀ ਨੂੰ ਰਿਵਾੜੀ ਤੋਂ ਬਰਾਮਦ ਕੀਤਾ ਹੈ | ਪੁਲਿਸ ਦੇ ਕੋਲ ਇਨ੍ਹਾਂ ਲਾਪਤਾ ਹੋਏ ਬੱਚਿਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਪਹਿਲ ਦੇ ਆਧਾਰ 'ਤੇ ਲੈ ਕੇ ਬੱਚਿਆਂ ਨੂੰ ਬਰਾਮਦ ਕੀਤਾ | ਅਪਰਾਧ ਸ਼ਾਖਾ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨਵ ਏਕਤਾ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਦਿੱਲੀ 'ਚ ਬਜ਼ੁਰਗਾਂ ਵਾਸਤੇ ਐਮਰਜੈਂਸੀ ਸਮੇਂ ਲਈ 20 ਐਂਬੂਲੈਂਸ ਦੀਆਂ ਸੇਵਾਵਾਂ ਸ਼ੁਰੂ ਹੋਣਗੀਆਂ
Ad Position 24