11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਡੀ.ਸੀ. ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)- ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸੈਣੀ ਨੇ ਡੀ.ਸੀ. ਨੂੰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਤੇ ਉਸ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮਾਰਕੀਟ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਾਇਰਨ ਲਾਇਆ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ | ਮਾਰਕੀਟ 'ਚ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਹਨ | ਦੁਕਾਨਦਾਰਾਂ ਵਲੋਂ ਟ੍ਰੈਫਿਕ ਦੀ ਸਮੱਸਿਆ ਨਾ ਆਉਣ ਬਾਰੇ ਧਿਆਨ ਰੱਖਣ ਦੇ ਨਾਲ ਹੀ ਆਪਣਾ ਸਾਮਾਨ ਪਾਰਕਿੰਗ ਵਾਲੀ ਥਾਂ 'ਤੇ ਨਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ | ਐਸੋਸੀਏਸ਼ਨ ਦੇ ਚੇਅਰਮੈਨ ਡਾ. ਟੀ.ਐੱਸ. ਰੰਧਾਵਾ ਤੇ ਜਨਰਲ ਸਕੱਤਰ ਸੁਦੇਸ ਗੁਪਤਾ ਨੇ ਦੱਸਿਆ ਕਿ ਮਾਰਕੀਟ ਵਿੱਚ ਵੱਖ-ਵੱਖ ਸਮਾਜਿਕ ਤੇ ਧਾਰਮਿਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਇਸ ਮੌਕੇ ਪ੍ਰਧਾਨ ਜੋਗਿੰਦਰ ਸੈਣੀ ਤੇ ਹੋਰ ਅਹੁਦੇਦਾਰਾਂ ਨੇ ਡੀ.ਸੀ. ਵਰਜੀਤ ਵਾਲੀਆ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ | ਡੀ.ਸੀ. ਨੇ ਐਸੋਸੀਏਸ਼ਨ ਦੀ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਪਵਨ ਕੁਮਾਰ, ਦਰਸ਼ਨ ਸੈਣੀ, ਹਰੀਸ਼ ਗੁਪਤਾ, ਸ਼ਿਵਮ ਵਿੱਜ, ਗਗਨ ਚੌਹਾਨ, ਪ੍ਰਜੈ ਸ਼ਰਮਾ, ਅੰਕਿਤ ਅਗਰਵਾਲ, ਸੁਮਿਤ ਜਿੰਦਲ, ਹਰਮਿੰਦਰ ਭੋਗਲ, ਗੌਰਵ ਬੱਬਰ, ਸੰਜੀਵ ਬੱਤਰਾ, ਵਿਜੇ ਕੁਮਾਰ, ਪੁਨੀਤ ਗੁਪਤਾ, ਰਣਜੀਤ ਸਿੰਘ ਸੇਠੀ ਅਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ-ਢੀਂਡਸਾ <br/> ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਜਸਟਿਸ ਸਵਰਨ ਕਾਂਤਾ ਤੇ ਕੇਜਰੀਵਾਲ ਦੀ ਬਹਿਸ ਮਾਮਲੇ ਦੇ ਸਾਰੇ ਵੀਡੀਓ ਹਟਾਉਣ ਦੇ ਆਦੇਸ਼ <br/>
Ad Position 24